Uncategorized
TRUMP ਦੀ TERRIF ਧਮਕੀ ਤੇ ਭਾਰਤ ਨੇ ਦਿੱਤਾ ਜਵਾਬ
ਟਰੰਪ ਦੀ ਟਰਿਫ ਵਧਾਓਣ ਦੀ ਧਮਕੀ ਤੇ ਭਾਰਤ ਨੇ ਦਿਤਾ ਜਵਾਬ ਦਸਦਈਏ,
ਭਾਰਤ ਨੂੰ ਇਕ ਨਵੀਂ ਵਪਾਰ ਧਮਕੀ ਜਾਰੀ ਕਰਦਿਆਂ ਡੋਨਾਲਡ ਟਰੰਪ ਨੇ ਕਲ੍ਹ ਸੋਸ਼ਲ ਮੀਡੀਆ ਉਤੇ ਇਕ ਪੋਸਟ ਵਿੱਚ ਕਿਹਾ, ‘‘ਭਾਰਤ ਨਾ ਸਿਰਫ ਵੱਡੀ ਮਾਤਰਾ ਵਿੱਚ ਰੂਸੀ ਤੇਲ ਖਰੀਦ ਰਿਹਾ ਹੈ, ਸਗੋਂ ਉਹ ਖਰੀਦੇ ਗਏ ਜ਼ਿਆਦਾਤਰ ਤੇਲ ਨੂੰ ਖੁੱਲ੍ਹੇ ਬਾਜ਼ਾਰ ਵਿੱਚ ਵੱਡੇ ਮੁਨਾਫੇ ਲਈ ਵੇਚ ਵੀ ਰਿਹਾ ਹੈ।’’ ਟਰੰਪ ਨੇ ਅੱਗੇ ਕਿਹਾ, ‘‘ਉਨ੍ਹਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ ਕਿ ਰੂਸੀ ਜੰਗ ਮਸ਼ੀਨ ਨਾਲ ਯੂਕਰੇਨ ਵਿਚ ਕਿੰਨੇ ਲੋਕ ਮਾਰੇ ਜਾ ਰਹੇ ਹਨ। ਇਸ ਕਾਰਨ ਮੈਂ ਭਾਰਤ ਓਤੇ ਲਗਾਏ ਜਾਣ ਵਾਲੇ ਟੈਰਿਫ ਵਿੱਚ ਕਾਫੀ ਵਾਧਾ ਕਰਾਂਗਾ।’’
ਅਮਰਿਕਾ ਨੂੰ ਜਵਾਬ ਦਿੰਦੇ ਹੋਏ ,
ਭਾਰਤ ਨੇ ਇਕ ਰਿਪੋਰਟ ਦੇ ਤਹਿਤ ਕਿਹਾ ਕਿ ਅਮਰੀਕਾ ਖੁਦ ਅਜੇ ਵੀ ਰੂਸ ਨਾਲ ਵਪਾਰ ਕਰ ਰਿਹਾ ਹੈ। ਪ੍ਰਮਾਣੂ ਉਦਯੋਗ ਲਈ ਯੂਰੇਨੀਅਮ, ਈਵੀ ਉਦਯੋਗ ਲਈ ਪੈਲੇਡੀਅਮ, ਰੂਸ ਤੋਂ ਖਾਦ ਅਤੇ ਰਸਾਇਣਾਂ ਦੀ ਬਰਾਮਦ ਕਰ ਹਿਹਾ ਹੈ ਤੇ ਪਿਛਲੇ ਸਾਲ, ਅਮਰੀਕਾ ਨੇ ਸਖ਼ਤ ਪਾਬੰਦੀਆਂ ਅਤੇ ਟੈਰਿਫਾਂ ਦੇ ਬਾਵਜੂਦ, ਰੂਸ ਨਾਲ 3.5 ਬਿਲੀਅਨ 2.6 ਬਿਲੀਅਨ ਡਾਲਰ ਦੇ ਸਮਾਨ ਦਾ ਵਪਾਰ ਕੀਤਾ।
ਵਿਦੇਸ਼ ਮੰਤਰਾਲੇ ਦੇ ਬਿਆਨ ਵਿੱਚ ਕਿਹਾ ਗਿਆ ਕਿ, “ਕਿਸੇ ਵੀ ਵੱਡੀ ਅਰਥਵਿਵਸਥਾ ਵਾਂਗ, ਭਾਰਤ ਆਪਣੇ ਰਾਸ਼ਟਰੀ ਹਿੱਤਾਂ ਅਤੇ ਆਰਥਿਕ ਸੁਰੱਖਿਆ ਦੀ ਰਾਖੀ ਲਈ ਸਾਰੇ ਜ਼ਰੂਰੀ ਉਪਾਅ ਕਰੇਗਾ।”ਅਤੇ ਕਿਹਾ ਕਿ”ਭਾਰਤ ਨੂੰ ਨਿਸ਼ਾਨਾ ਬਣਾਉਣਾ ਗੈਰ-ਵਾਜਬ ਹੈ,”
