Connect with us

National

ਲੰਡਨ ਪਹੁੰਚਣ ‘ਤੇ PM MODI ਦਾ ਸ਼ਾਨਦਾਰ ਸਵਾਗਤ

Published

on

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੌਰੇ ‘ਤੇ ਯੂਕੇ ਪਹੁੰਚੇ ਹਨ। ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ‘ਤੇ, ਸਭ ਦੀਆਂ ਨਜ਼ਰਾਂ ਮੁਕਤ ਵਪਾਰ ਸਮਝੌਤੇ (FTA) ‘ਤੇ ਹਨ। ਦੋਵਾਂ ਦੇਸ਼ਾਂ ਵਿਚਕਾਰ ਇਹ ਸਮਝੌਤਾ ‘ਤੇ ਸਾਈਨ ਹੋਣਗੇ। ਇਸ ਸਮਝੌਤੇ ਨਾਲ ਰਿਆਇਤੀ ਦਰਾਂ ‘ਤੇ ਚਮੜਾ, ਜੁੱਤੀਆਂ ਤੇ ਕੱਪੜੇ ਨਿਰਯਾਤ ਕਰਨਾ ਸੰਭਵ ਹੋਵੇਗਾ। ਜਦੋਂ ਕਿ ਬ੍ਰਿਟੇਨ ਤੋਂ ਵਿਸਕੀ ਅਤੇ ਕਾਰਾਂ ਦਾ ਆਯਾਤ ਸਸਤਾ ਹੋ ਜਾਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਯੂਨਾਈਟਿਡ ਕਿੰਗਡਮ ਦੇ ਦੋ ਦਿਨਾਂ ਦੌਰੇ ‘ਤੇ ਲੰਡਨ ਪਹੁੰਚੇ। ਲੰਡਨ ‘ਚ ਪ੍ਰਧਾਨ ਮੰਤਰੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ‘ਤੇ ਭਾਰਤੀ ਪ੍ਰਵਾਸੀਆਂ ‘ਚ ਬਹੁਤ ਉਤਸ਼ਾਹ ਸੀ। ਪ੍ਰਧਾਨ ਮੰਤਰੀ ਦੀ ਇਸ ਦੌਰੇ ‘ਚ ਸਭ ਦੀਆਂ ਨਜ਼ਰਾਂ ਦੋਵਾਂ ਦੇਸ਼ਾਂ ਵਿਚਕਾਰ ਮੁਕਤ ਵਪਾਰ ਸਮਝੌਤੇ (FTA) ‘ਤੇ ਹੋਣ ਵਾਲੀ ਡੀਲ ‘ਤੇ ਹਨ।

ਬ੍ਰਿਟੇਨ ਦੇ ਵਿਦੇਸ਼ ਦਫਤਰ ਮੰਤਰੀ ਤੇ ਇੰਡੋ-ਪੈਸੀਫਿਕ ਖੇਤਰ ਦੀ ਇੰਚਾਰਜ ਕੈਥਰੀਨ ਵੈਸਟ ਨੇ ਲੰਡਨ ਹਵਾਈ ਅੱਡੇ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਬ੍ਰਿਟੇਨ ‘ਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਈਸਵਾਮੀ ਤੇ ਦਿੱਲੀ ‘ਚ ਬ੍ਰਿਟਿਸ਼ ਹਾਈ ਕਮਿਸ਼ਨਰ ਲਿੰਡੀ ਕੈਮਰਨ ਵੀ ਉਨ੍ਹਾਂ ਦੇ ਨਾਲ ਸਨ।