Connect with us

Punjab

ਹਰ ਕਾਰਜ ਫਾਊਂਡੇਸ਼ਨ ਦੇ ਖੂਨਦਾਨ ‌ਕੈਂਪ ‘ਚ 100 ਵਿਅਕਤੀਆਂ ਨੇ ਖੂਨਦਾਨ ਕੀਤਾ

Published

on

ਚੰਡੀਗੜ੍ਹ: ਹਰ ਕਾਰਜ ਫਾਊਂਡੇਸ਼ਨ ਵਲੋਂ ਗੁਰਦੁਆਰਾ ਨਾਢਾ ਸਾਹਿਬ ਵਿਖੇ ਖੂਨਦਾਨ ਕੈਂਪ ਆਯੋਜਿਤ ਕਰਵਾਇਆ ਗਿਆ ਜਿਸ ਵਿਚ 100 ਦੇ ਲਗਭਗ ਵਿਅਕਤੀਆਂ ਨੇ ਕੌਸ਼ਲ ਹਸਪਤਾਲ ਖਰੜ ਦੀ ਟੀਮ ਨੂੰ ਮਨੁਖਤਾ ਦੀ ਭਲਾਈ ਹਿਤ ਖੂਨਦਾਨ ਕੀਤਾ।

ਮੁੱਖ ਮਹਿਮਾਨ ਵਜੋਂ ਅਨਿਲ ਸ਼ੇਰੋਂ, ਰੇਂਜ ਅਫ਼ਸਰ ਪੰਚਕੂਲਾ ਅਤੇ ਦੇਵਿੰਦਰ ਸਿੰਘ ਜੂਗਨੀ ਸਟੇਟ ਐਵਾਰਡੀ ਪੰਜਾਬ ਸ਼ਾਮਲ ਹੋਏ। ਇਸ ਖੂਨਦਾਨ ਕੈਂਪ ਵਿੱਚ ਗੁਰਦੁਆਰਾ ਨਾਢਾ ਸਾਹਿਬ ਕਮੇਟੀ, ਭਾਰਤੀ ਕਿਸਾਨ ਯੂਨੀਅਨ (ਸ਼ਹੀਦ ਭਗਤ ਸਿੰਘ) ਵੱਲੋਂ ਪ੍ਰਧਾਨ ਅਮਰਜੀਤ ਸਿੰਘ ਮੋਹੜੀ, ਬਲਜਿੰਦਰ ਸਿੰਘ ਚਡਿਆਲਾ, ਤੇਜਵੀਰ ਸਿੰਘ, ਯੂਵਕ ਸੇਵਾਵਾਂ ਕਲੱਬ ਸਮਰਾਲਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੂਰਨ ਸਹਿਯੋਗ ਰਿਹਾ।

ਹਰ ਕਾਰਜ ਫਾਉਂਡੈਸ਼ਨ ਵੱਲੋਂ ਇਸ ਮੋਕੇ ਬੂਟਿਆਂ ਦਾ ਲੰਗਰ ਵੀ ਲਗਾਇਆ ਗਿਆ ਅਤੇ ਖੂਨ ਦਾਨ ਕਰਨ ਵਾਲਿਆਂ ਨੂੰ ਵੀ ਬੂਟਿਆਂ ਨਾਲ ਸਨਮਾਨਿਤ ਕੀਤਾ ਗਿਆ।