Connect with us

punjab

ਗੁਰਦਾਸਪੁਰ ਦੇ ਪਿੰਡ ਮਸਾਣੀਆਂ ਵਿਚ ਦਲ਼ਿਤ ਭਾਈਚਾਰੇ ਦੇ ਹਿੱਸੇ ਦੀ ਜ਼ਮੀਨ ਦੀ ਬੋਲੀ ਨੂੰ ਲੈਕੇ ਹੋਈ ਖੂਨੀ ਝੜਪ 4 ਲੋਕ ਜਖਮੀ

Published

on

ਗੁਰਦਾਸਪੁਰ ਦੇ ਪਿੰਡ ਮਸਾਣੀਆਂ ਵਿਚ ਦਲ਼ਿਤ ਭਾਈਚਾਰੇ ਦੇ ਤੀਸਰੇ ਹਿੱਸੇ ਦੀ ਜ਼ਮੀਨ ਦੀ ਹੋ ਰਹੀ ਬੋਲੀ ਨੂੰ ਰੱਦ ਕਰਵਾਉਣ ਲਈ ਲਗਾਏ ਗਏ ਪੱਕੇ ਮੋਰਚੇ ਦੌਰਾਨ ਪਿੰਡ ਦੇ ਕੁੱਝ ਲੋਕਾਂ ਅਤੇ ਮੋਰਚੇ ਵਿੱਚ ਡਟੇ ਪੇਂਡੂ ਮਜ਼ਦੂਰ ਯੂਨੀਅਨ ਦੇ ਮੈਂਬਰਾਂ ਵਿਚ ਹੋਈ ਖੂਨੀ ਝੜਪ ਇਸ ਝਗੜੇ ਦੌਰਾਨ ਪੇਂਡੂ ਮਜ਼ਦੂਰ ਯੂਨੀਅਨ ਦੇ 4 ਮੈਂਬਰ ਹੋਏ ਜਖਮੀ ਬਟਾਲਾ ਦੇ ਸਿਵਿਲ ਹਸਪਤਾਲ ਵਿੱਚ ਕੀਤਾ ਜਾ ਰਿਹਾ ਇਲਾਜ

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਖਮੀ ਹੋਏ ਯੂਨੀਅਨ ਮੈਂਬਰਾ ਨੇ ਦੱਸਿਆ ਕਿ ਅੱਜ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਮਸਾਣੀਆਂ ਵਿੱਚ ਦਲ਼ਿਤਾਂ ਦੇ ਤੀਸਰੇ ਹਿੱਸੇ ਦੀ ਜ਼ਮੀਨ ਦੀ ਬੋਲੀ ਨੂੰ ਰੱਦ ਕਰਵਾਉਣ ਲਈ ਲਗਾਏ ਗਏ ਪੱਕੇ ਮੋਰਚੇ ਤੇ ਅੱਜ ਪਿੰਡ ਦੇ ਹੀ ਬੋਲੀ ਦੇਣ ਵਾਲਿਆਂ ਨੇ ਜਾਨਲੇਵਾ ਹਮਲਾ ਕੀਤਾ ਗਿਆ।ਜਿਸ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਪੰਡੋਰੀ, ਸਥਾਨਕ ਆਗੂ ਇਕਬਾਲ ਮਸਾਣੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ।ਇਸ ਤੋਂ ਇਲਾਵਾ ਲਗਭਗ ਦਰਜਨ ਦੇ ਕਰੀਬ ਮਜ਼ਦੂਰਾਂ ਨੂੰ ਫੱਟੜ ਕੀਤਾ ਗਿਆ ਹੈ ਜ਼ਿਕਰਯੋਗ ਹੈ ਕਿ ਪਿੰਡ ਮਸਾਣੀਆਂ ਵਿਖੇ ਪੰਚਾਇਤੀ ਜ਼ਮੀਨ ਦੇ ਤੀਸਰੇ ਹਿੱਸੇ ਦੀ ਡੰਮੀ ਬੋਲੀ ਖਿਲਾਫ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਦੀ ਹੀ ਪੰਚਾਇਤੀ ਜ਼ਮੀਨ ਵਿੱਚ ਪੱਕਾ ਮੋਰਚਾ ਲਗਾਇਆ ਹੋਇਆ ਸੀ।ਇਸ ਤੋਂ ਪਹਿਲਾਂ ਡੰਮੀ ਬੋਲੀ ਰੱਦ ਕਰਵਾਉਣ ਲਈ ਬੀ.ਡੀ.ਪੀ.ਓ ਨੂੰ ਵੀ ਮਿਿਲਆ ਗਿਆ ਸੀ, ਜਿਸ ਤੋਂ ਬਾਅਦ ਬਟਾਲਾ ਵਿਖੇ 1 ਘੰਟੇ ਦਾ ਜਾਮ ਲਗਾਇਆ ਗਿਆ ਜਿਸ ਵਿੱਚ ਮੌਕੇ ਤੇ ਮੌਜੂਦ ਡੀ.ਐੱਸ.ਪੀ. ਬਟਾਲਾ ਵੱਲੋਂ ਮਸਲੇ ਨੂੰ ਤੁਰੰਤ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ ਗਿਆ ਸੀ।ਇਸ ਤੋਂ ਬਾਅਦ ਵੀ ਡੰਮੀ ਬੋਲੀ ਰੱਦ ਨਾ ਹੋਣ ‘ਤੇ ਡਿਪਟੀ ਕਮਿਸ਼ਨਰ ਦਫਤਰ ਗੁਰਦਾਸਪੁਰ ਵਿਖੇ ਵੀ ਧਰਨਾ ਲਗਾਇਆ ਗਿਆ ਸੀ।

ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਵੀ ਦਲ਼ਿਤ ਮਜ਼ਦੂਰਾਂ ਨੂੰ ਡੰਮੀ ਬੋਲੀ ਰੱਦ ਕਰਵਾਉਣ ਦਾ ਭਰੋਸਾ ਦਿੱਤਾ ਸੀ।ਪਰ ਅੱਜ ਸਵੇਰੇ ਹੀ ਡੰਮੀ ਬੋਲੀ ਦੇਣ ਵਾਲੀ ਧਿਰ ਵੱਲੋਂ 50-60 ਵਿਅਕਤੀਆਂ ਨੂੰ ਲਿਆ ਕੇ ਪੰਚਾਇਤੀ ਜ਼ਮੀਨ ਵਿੱਚ ਦਲ਼ਿਤ ਮਜ਼ਦੂਰਾਂ ਦੇ ਲੱਗੇ ਪੱਕੇ ਮੋਰਚੇ ਉੱਪਰ ਹਮਲਾ ਕਰ ਦਿੱਤਾ।ਜਿਸ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਇਕਬਾਲ ਮਸਾਣੀਆਂ ਅਤੇ ਬਬਰੇਜ਼ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋਏ।ਦੂਸਰੀ ਧਿਰ ਵੱਲੋਂ ਦੁਬਾਰਾ ਫਿਰ ਹਮਲਾ ਕੀਤਾ ਗਿਆ ਜਿਸ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਪੰਡੋਰੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਮੇਜਰ ਸਿੰਘ ਕੋਟ ਟੋਡਰ ਮੱਲ ਅਤੇ ਜਿਲ੍ਹਾ ਸਕੱਤਰ ਜਰਨੈੱਲ ਸਿੰਘ ਝਬਕਰਾ ਨੇ ਕਿਹਾ ਕਿ ਇਹ ਸਾਰਾ ਕੁਝ ਪੁਲਿਸ ਅਤੇ ਸਿਿਵਲ ਪ੍ਰਸ਼ਾਸ਼ਨ ਦੀ ਸ਼ਹਿ ਤੇ ਹੋਇਆ ਹੈ।ਕਿਉਂਕਿ ਉਹ ਵਾਰ ਵਾਰ ਇਸ ਡੰਮੀ ਬੋਲੀ ਨੂੰ ਰੱਦ ਕਰਵਾਉਣ ਲਈ ਉਹ ਸਿਿਵਲ ਪ੍ਰਸ਼ਾਸ਼ਨ ਨੂੰ ਮਿਲ ਚੁੱਕੇ ਹਨ।ਉਹਨਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਇੱਕ ਪਾਸੇ ਦਲ਼ਿਤ ਮੁੱਖ ਮੰਤਰੀ ਬਣਾ ਰਹੀ ਹੈ ਤਾਂ ਦੂਸਰੇ ਪਾਸੇ ਉਸੇ ਦਲ਼ਿਤ ਮੁੱਖ ਮੰਤਰੀ ਦੇ ਰਾਜ ਵਿੱਚ ਹੱਕ ਮੰਗ ਰਹੇ ਦਲ਼ਿਤਾਂ ਉੱਪਰ ਜਾਨਲੇਵਾ ਹਮਲੇ ਕੀਤੇ ਜਾ ਰਹੇ ਹਨ। ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਇਹ ਹਮਲਾ ਸਿਰਫ ਮੋਰਚੇ ਤੇ ਨਹੀਂ ਸਮੁੱਚੀ ਜੱਥੇਬੰਦੀ ਤੇ ਹੋਇਆ ਹੈ।ਜਿਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ