Uncategorized
AAP ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
ਬੁਢਲਾਡਾ ਸ਼ਹਿਰ ਵਿੱਚ ਹਲਕਾ ਵਿਧਾਇਕ ਬੁੱਧ ਰਾਮ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ

26 ਅਗਸਤ: ਕੋਰੋਨਾ ਦੇ ਵੱਧ ਰਹੇ ਮਰੀਜ਼ਾ ਕਾਰਨ ਲੋਕਾਂ ‘ਚ ਸਹਿਮ ਦਾ ਮਾਹੌਲ ਹੈ ਪੰਜਾਬ ਵਿੱਚ ਲਗਾਤਾਰ ਮਾਮਲੇ ਸਾਹਮਣੇ ਆਏ ਰਹੇ ਹਨ ਜਿਸਦਾ ਅਸਰ ਹੁਣ ਸਿਆਸੀ ਲੀਡਰਾਂ ਤੇ ਵੀ ਮੰਡਰਾ ਰਿਹਾ ਹੈ।ਦੱਸਣਯੋਗ ਹੈ ਕਿ ਅੱਜ ਭਾਵ ਵੀਰਵਾਰ ਨੂੰ ਬੁਢਲਾਡਾ ਸ਼ਹਿਰ ਵਿੱਚ ਹਲਕਾ ਵਿਧਾਇਕ ਬੁੱਧ ਰਾਮ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜਿਸਤੋਂ ਬਾਅਦ ਪ੍ਰਸ਼ਾਸਨ ਪੁਰੀ ਤਰ੍ਹਾਂ ਹਰਕਤ ਵਿਚ ਆ ਗਿਆ ਹੈ ਕਿਉਂਕਿ ਬੀਤੇ ਕਈ ਦਿਨਾਂ ਤੋਂ ਕਿਸੇ ਨਾ ਕਿਸੇ ਸਿਆਸੀ ਲੀਡਰ ਦੀ ਕੋਰੋਨਾ ਰਿਪੋਰਟ ਲਗਾਤਾਰ ਪਾਜ਼ੀਟਿਵ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 24 ਅਗਸਤ ਨੂੰ ਬੁੱਧ ਰਾਮ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ ਜਿਸਦੀ ਰਿਪੋਰਟ ਅੱਜ ਪਾਜ਼ੀਟਿਵ ਆਈ ਹੈ। ਬੁੱਧ ਰਾਮ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਠੀਕ ਹਨ ਪਰ ਫਿਰ ਵੀ ਪਾਜ਼ੀਟਿਵ ਆਉਣ ਤੋਂ ਬਾਅਦ ਆਪਣੇ ਆਪ ਨੂੰ ਘਰ ਵਿਚ ਇਕਾਂਤਵਾਸ ਕਰ ਲਿਆ ਹੈ।
Continue Reading