Uncategorized
ਹਰ ਸਾਲ ਕੋਰੜਾਂ ਕੁੜੀਆਂ ਦੇ ਅਗਵਾ ਹੋਣ ਦਾ ਪੜ੍ਹੋਂ ਇਹ ਖੋਫਨਾਕ ਸੱਚ
ਦੇਸ਼ ‘ਚ ਹਰ ਸਾਲ ਕਰੋੜਾਂ ਕੁੜੀਆਂ ਬੱਚੇ ਅਗਵਾ ਹੁੰਦੇ ਹਨ। ਦੁਨਿਆਂ ‘ਚ ਇਹ ਕਰਾਇਮ ਇੰਨ੍ਹਾਂ ਜ਼ਿਆਦਾ ਵੱਧ ਗਿਆ ਹੈ ਕਿ ਇਸ ਨੂੰ ਰੋਕਣਾ ਇਨ੍ਹਾਂ ਆਸਾਨ ਨਹੀਂ ਹੈ। ਬੱਚਿਆਂ ਤੇ ਜਵਾਨ ਕੁੜੀਆਂ ਨੂੰ ਅਗਵਾ ਕਰਨਾ ਨੂੰ ਅੱਗੇ ਵੇਚਨਾ ਤੇ ਨਾਲ ਹੀ ਉਨ੍ਹਾਂ ਦਾ ਜਿਨਸੀ ਸੋਸ਼ਣ ਹੋਣਾ ਇਹ ਗੱਲਾ ਜਦ ਸੁਣਨ ਨੂੰ ਹੀ ਮਾੜੀਆਂ ਤੇ ਖੋਫਨਾਕ ਲੱਗਦੀਆਂ ਹਨ ਤਾਂ ਇਨ੍ਹਾਂ ਬੱਚਿਆਂ ਨਾਲ ਅਜਿਹਾ ਹੁੰਦਾ ਹੋਵੇਗਾ ਉਨ੍ਹਾਂ ਦਾ ਕਿ ਹਾਲ ਹੁੰਦਾ ਹੋਵੇਗਾ। ਇਨ੍ਹਾਂ ਹੀ ਨਹੀਂ ਬੱਚਿਆਂ ਤੇ ਹੋਰ ਵੀ ਕਈ ਤਰ੍ਹਾਂ ਦੇ ਜੁਰਮ ਹੁੰਦੇ ਹਨ। ਇਸ ਤਰ੍ਹਾ ਉਨ੍ਹਾਂ ਦੀ ਤਸਕਰੀ ਕਰਨ ਲਈ ਸੋਸ਼ਲ ਮੀਡੀਆ ਤੇ ਕਾਫ਼ੀ ਗੁੰਮਰਾਹਕੁੰਨ ਜਾਣਕਾਰੀ ਮੌਜੂਦ ਹੁੰਦੀ ਹੈ। ਇਹ ਜਾਣਕਾਰੀ ਲੌਸ ਏਂਜਲਸ ਤੋਂ ਲੈ ਕੇ ਲੰਦਨ ਤਕ ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਬਾਰੇ ਹੁੰਦੀ ਹੈ। ਬੱਚਿਆਂ ਨੂੰ ਅਗਵਾ ਕਰਨ ਵਾਲਾ ਇਹ ਮਾਮਲਾ ਬਹੁਤ ਹੀ ਨਾਜੂਕ ਹੈ। ਇਸ ਦੌਰਾਨ ਅਗਰ 20 ਸਾਲਾਂ ਦੀ ਕੁੜੀ ਜਾਂ 25 ਸਾਲਾਂ ਮੁੰਡੇ ਨਾਲ ਜੇ ਕੋਈ ਜਿਨਸੀ ਸ਼ੋਸ਼ਣ ਹੁੰਦਾ ਵੀ ਹੈ ਤਾਂ ਉਹ ਇਸ ਘਟਨਾ ਬਾਰੇ ਕਿਸੇ ਨਾਲ ਗੱਲ ਨਹੀਂ ਕਰਦੇ। ਇਕ ਡਰ ਦੇ ਮਾਰੇ ਤੇ ਨਾਲ ਹੀ ਦੂਜਾ ਉਹ ਸ਼ਰਮ ਕਰਕੇ ਕਿਸੇ ਨਾਲ ਆਪਣੀ ਦੁਖਦ ਘਟਨਾ ਸ਼ੇਅਰ ਨਹੀਂ ਕਰਦੇ।
18 ਸਾਲ ਤੋਂ ਪਹਿਲਾਂ 10 ਵੀ ਸਦੀ ਬੱਚਿਆਂ ਦਾ ਜਿਨਸੀ ਸ਼ੋਸ਼ਣ ਹੋ ਜਾਂਦਾ ਹੈ। ਜਿਨ੍ਹਾਂ ‘ਚੋ ਲੜਕੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਕਾਫੀ ਸਾਹਮਣੇ ਆਏ ਹਨ। ਅਜਿਹੀਆਂ ਮਾਮਲਿਆਂ ‘ਚ ਕਈ ਵਾਰ ਤਾਂ ਸ਼ੋਸ਼ਣ ਕਰਨ ਵਾਲੇ ਬੱਚਿਆਂ ਦੇ ਪਰਿਵਾਰਕ ਮੈਂਬਰ ਹੀ ਹੁੰਦੇ ਹਨ। ਜਿਨ੍ਹਾਂ ਤੇ ਬੱਚੇ ਅੱਖਾਂ ਬੰਦ ਕਰਕੇ ਵੀ ਵਿਸ਼ਵਾਸ਼ ਕਰ ਲੈਂਦੇ ਹਨ। ਕੁਝ ਮਾਮਲਿਆਂ ‘ਚ ਸ਼ੋਸ਼ਣ ਕਰਨ ਵਾਲੇ ਮੁਲਜ਼ਮ ਅਜਨਬੀ ਹੁੰਦੇ ਹਨ। ਜ਼ਿਆਦਾਕਰ ਤਾਂ ਅਜਿਹੇ ਮਾਮਲੇ ਹੀ ਸਾਹਮਣੇ ਆਉਂਦੇ ਹਨ ਜਿਨ੍ਹਾਂ ‘ਚ ਬੱਚਿਆਂ ਦਾ ਸ਼ੋਸ਼ਣ ਕਰਨ ਵਾਲੇ ਉਨ੍ਹਾਂ ਦੇ ਅਧਿਆਪਕ ਤੇ ਕੋਚ ਸ਼ਾਮਿਲ ਹੁੰਦੇ ਹਨ। ਤੇ ਨਾਲ ਹੀ ਧਾਰਮਿਕ ਲੋਕ ਵੀ ਇਨ੍ਹਾਂ ਮਾਮਲਿਆਂ ‘ਚ ਫੜੇ ਜਾਂਦੇ ਹਨ। ਅਜਿਹੀਆਂ ਘਟਨਾਵਾਂ ਨੂੰ ਮੀਡੀਆ ਜ਼ਿਆਦਾ ਹੀ ਮਸਾਲਾ ਲੱਗਾ ਕੇ ਦੱਸਦਾ ਹੈ। ਜੋ ਕਿ ਸਹੀ ਗੱਲ ਨਹੀਂ ਹੈ ਜਦ ਵੀ ਸ਼ੋਸ਼ਲ ਮੀਡੀਆ ਤੇ ਜਾਂ ਫਿਰ ਮੀਡੀਆਂ ਤੇ ਅਜਿਹੀਆਂ ਖਬਰਾਂ ਵਾਇਰਲ ਹੁੰਦੀਆਂ ਤਾਂ ਅਜਿਹੀਆਂ ਵਾਰਦਾਤਾਂ ਘੱਟਣ ਦੀ ਬਜਾਏ ਹੋਰ ਵੀ ਵੱਧ ਜਾਂਦੀਆਂ ਹਨ। ਅਮਰੀਕਾ ਦੇ ਬਿਊਰੋ ਆਫ਼ ਜਸਟਿਸ ਦੇ ਅੰਕੜਿਆਂ ਮੁਤਾਬਕ 17 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਕਿਸੇ ਅਜਨਬੀ ਹੱਥੋਂ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਰ ਹੁੰਦੀਆਂ ਹਨ ਤੇ 5% ਮੁੰਡਿਆਂ ਨਾਲ ਵੀ ਅਜਿਹਾ ਸ਼ੋਸ਼ਣ ਹੁੰਦਾ ਹੈ। ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ ਅਨੁਸਾਰ 16 ਸਾਲ ਤੋਂ ਘੱਟ ਉਮਰ ਦੀਆਂ 11.5% ਬੱਚੀਆਂ ਨਾਲ ਕਈ ਅਜਨਬੀ ਜਿਨਸੀ ਸ਼ੋਸ਼ਣ ਕਰਦੇ ਹਨ।
ਸੰਯੁਕਤ ਰਾਸ਼ਟਰ ਦੀ ਵਿਸ਼ਵ ਪੱਧਰੀ ਰਿਪੋਰਟ ਅਨੁਸਾਰ ਦੁਨੀਆ ’ਚ ਹਰ ਸਾਲ 25,000 ਮਾਮਲੇ ਅਜਿਹੇ ਸਾਹਮਣੇ ਆਉਂਦੇ ਹਨ, ਜਿਨ੍ਹਾਂ ਵਿੱਚ ਮਨੁੱਖੀ ਤਸਕਰੀ ਸ਼ਾਮਲ ਹੁੰਦੀ ਹੈ। ਪਰ ਕੁਝ ਹੋਰ ਖੋਜਕਾਰਾਂ ਅਨੁਸਾਰ ਦੁਨੀਆ ਵਿੱਚ 2.10 ਕਰੋੜ ਲੋਕਾਂ ਦੀ ਤਸਕਰੀ ਹਰ ਸਾਲ ਹੁੰਦੀ ਹੈ। ਉਨ੍ਹਾਂ ਵਿੰਚੋਂ 50 ਲੱਖ ਦੀ ਤਸਕਰੀ ਸੈਕਸ–ਗ਼ੁਲਾਮ ਬਣਾਉਣ ਲਈ ਹੁੰਦੀ ਹੈ। ਅਜਿਹੇ 70 ਫ਼ੀਸਦੀ ਮਾਮਲੇ ਏਸ਼ੀਆ ਵਿੱਚ ਵਾਪਰਦੇ ਹਨ। ਇਨ੍ਹਾਂ 99 ਫ਼ੀ ਸਦੀ ਮਾਮਲਿਆਂ ਵਿੱਚ ਔਰਤਾਂ ਨੂੰ ਹੀ ਸਮੱਗਲ ਕੀਤਾ ਜਾਂਦਾ ਹੈ। ਯੂਰੋਪ ਤੇ ਕੇਂਦਰੀ ਏਸ਼ੀਆ ਵਿੱਚ 14 ਫ਼ੀਸਦੀ, ਅਫ਼ਰੀਕਾ ’ਚ 8% ਤੇ ਅਰਬ ਮੁਲਕਾਂ ਵਿੱਚ ਅਜਿਹੀਆਂ 1% ਘਟਨਾਵਾਂ ਵਾਪਰਦੀਆਂ ਹਨ।