Uncategorized
ਜਾਣੋ ਕਿਉ ਕਰੀਨਾ ਕਪੂਰ ਖ਼ਾਨ ਦੇ ਬਾਈਕਾਟ ਦੀ ਇੰਡਸਟਰੀ ਉੱਠੀ ਮੰਗ
ਮਾਈਕਰੋ-ਬਲੌਗਿੰਗ ਸਾਈਟ ਟਵਿੱਟਰ ‘ਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖ਼ਾਨ ਦੇ ਬਾਈਕਾਟ ਦੀ ਮੰਗ ਉੱਠ ਰਹੀ ਹੈ। ਦੱਸ ਦਈਏ ਕਿ ਸਾਈਟ ‘ਤੇ ਸਵੇਰ ਤੋਂ #BoycottKareenaKhan ਟਰੈਂਡ ਕਰ ਰਿਹਾ ਹੈ, ਜਿਸ ਦਾ ਕਾਰਨ ਹਿੰਦੂ ਮਹਾਂਕਾਵਿ ‘ਤੇ ਅਧਾਰਤ ਫ਼ਿਲਮ ‘ਰਾਮਾਇਣ’ ਨੂੰ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਹਾਲ ਹੀ ‘ਚ ਖ਼ਬਰ ਆਈ ਸੀ ਕਿ ਫ਼ਿਲਮ ‘ਚ ਸੀਤਾ ਦੀ ਭੂਮਿਕਾ ਕਰੀਨਾ ਕਪੂਰ ਨੂੰ ਆਫ਼ਰ ਕੀਤੀ ਗਈ। ਇਸ ਦੇ ਨਾਲ ਹੀ ਇਹ ਵੀ ਖ਼ਬਰ ਆਈ ਸੀ ਕਿ ਕਰੀਨਾ ਕਪੂਰ ਨੇ ਸੀਤਾ ਦੀ ਭੂਮਿਕਾ ਨਿਭਾਉਣ ਲਈ 12 ਕਰੋੜ ਰੁਪਏ ਦੀ ਮੰਗ ਕੀਤੀ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਉਪਭੋਗਤਾ ਬਹੁਤ ਨਾਰਾਜ਼ ਹੋ ਗਏ ਅਤੇ ਉਹ ਇਸ ਖ਼ਬਰ ਦੇ ਸਕ੍ਰੀਨਸ਼ਾਟ ਸ਼ੇਅਰ ਕਰਕੇ ਕਰੀਨਾ ਦਾ ਬਾਈਕਾਟ ਕਰਨ ਦੀ ਮੰਗ ਕਰ ਰਹੇ ਹਨ। ਯੂਜ਼ਰਸ ਕੁਮੈਂਟ ਕਰ ਰਹੇ ਹਨ ਕਿ ਕਰੀਨਾ ਨੂੰ ਹੁਣ ਸੀਤਾ ਦੀ ਭੂਮਿਕਾ ਨਹੀਂ ਨਿਭਾਉਣੀ ਚਾਹੀਦੀ ਹੈ।