Connect with us

Punjab

ਜੱਸੀ ਅਤੇ ਜੈਪਾਲ ਭੁੱਲਰ ਨੂੰ ਕੋਲਕਾਤਾ ‘ਚ ਆਪਣੀ ID ‘ਤੇ ਕਿਰਾਏ ‘ਤੇ ਫਲੈਟ ਲੈ ਕੇ ਦੇਣ ਵਾਲਾ ਪੰਜਾਬ ‘ਚੋਂ ਗ੍ਰਿਫ਼ਤਾਰ

Published

on

jassi and jaipal bhullar

ਪੰਜਾਬ ਪੁਲਿਸ ਨੇ ਅੱਜ ਹਰਿਆਣਾ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਦੇ ਪਛਾਣ ਪੱਤਰ ਅਤੇ ਦਸਤਾਵੇਜ਼ਾਂ ਦੀ ਵਰਤੋਂ ਗੈਂਗਸਟਰ ਤੋਂ ਨਸ਼ਾ ਤਸਕਰ ਬਣੇ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਉਰਫ ਜੱਸੀ ਦੇ ਲੁਕਣ ਲਈ ਕੋਲਕਾਤਾ ਵਿੱਚ ਕਿਰਾਏ `ਤੇ ਫਲੈਟ ਲੈਣ ਲਈ ਕੀਤੀ ਗਈ ਸੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਸੁਮਿਤ ਕੁਮਾਰ ਵਾਸੀ ਮਹਿਮ,ਹਰਿਆਣਾ ਵਜੋਂ ਹੋਈ ਹੈ। ਇਹ ਮਾਮਲਾ ਪੱਛਮੀ ਬੰਗਾਲ ਪੁਲਿਸ ਦੀ ਐਸ.ਟੀ.ਐਫ. ਵੱਲੋਂ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਦੇ ਐਨਕਾਊਂਟਰ ਦੌਰਾਨ ਮਾਰੇ ਜਾਣ ਤੋਂ ਤਿੰਨ ਦਿਨ ਬਾਅਦ ਸਾਹਮਣੇ ਆਇਆ ਹੈ। ਜਦੋਂ ਪੱਛਮੀ ਬੰਗਾਲ ਪੁਲਿਸ ਨੇ ਕੋਲਕਾਤਾ ਵਿੱਚ ਉਕਤ ਗੈਂਗਸਟਰਾਂ ਦੇ ਫਲੈਟ `ਤੇ ਛਾਪਾ ਮਾਰਿਆ ਤਾਂ ਉਨ੍ਹਾਂ ਨੇ ਪੁਲਿਸ ਪਾਰਟੀ `ਤੇ ਗੋਲੀਆਂ ਚਲਾ ਦਿੱਤੀਆਂ।

ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਕਾਊਂਟਰ ਇੰਟੈਲੀਜੈਂਸ ਅਤੇ ਸੰਗਠਿਤ ਅਪਰਾਧ ਰੋਕੂ ਇਕਾਈ ਅਮਿਤ ਪ੍ਰਸਾਦ ਨੇ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਸੁਮਿਤ, ਜੋ ਕਿ ਭਰਤ ਕੁਮਾਰ ਦਾ ਕਰੀਬੀ ਸਾਥੀ ਕਮ ਬਿਜ਼ਨਸ ਪਾਰਟਨਰ ਹੈ, ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਭਰਤ ਕੁਮਾਰ ਨੇ 15 ਮਈ, 2021 ਦੀ ਸ਼ਾਮ ਨੂੰ ਜਗਰਾਉਂ ਦੀ ਅਨਾਜ ਮੰਡੀ ਵਿਖੇ ਜਗਰਾਉਂ ਪੁਲਿਸ ਦੇ ਦੋ ਏ.ਐਸ.ਆਈਜ਼ ਭਗਵਾਨ ਸਿੰਘ ਅਤੇ ਦਲਵਿੰਦਰਜੀਤ ਸਿੰਘ ਦੀ ਹੱਤਿਆ ਤੋਂ ਬਾਅਦ ਜੈਪਾਲ ਭੁੱਲਰ ਅਤੇ ਜੱਸੀ ਨੂੰ ਮੋਰੈਨਾ, ਗਵਾਲੀਅਰ ਤੋਂ ਫਰਾਰ ਹੋਣ ਅਤੇ ਉਨ੍ਹਾਂ ਲਈ ਕੋਲਕਾਤਾ ਵਿਚ ਲੁਕਣ ਦਾ ਪ੍ਰਬੰਧ ਕਰਨ ਵਿੱਚ ਸਹਾਇਤਾ ਕੀਤੀ ਸੀ। ਭਰਤ ਨੂੰ 9 ਜੂਨ ਦੇ ਦਿਨ ਰਾਜਪੁਰਾ ਖੇਤਰ ਦੇ ਸ਼ੰਭੂ ਬਾਰਡਰ ਨੇੜੇ 30 ਬੋਰ ਦੀ ਪਿਸਤੌਲ ਅਤੇ ਹੌਂਡਾ ਅਕੌਰਡ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਵੱਲੋਂ ਕੀਤੇ ਗਏ ਖੁਲਾਸਿਆਂ ਦੇ ਆਧਾਰ `ਤੇ ਪੰਜਾਬ ਪੁਲਿਸ ਨੇ ਪੱਛਮੀ ਬੰਗਾਲ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਦੋਵੇਂ ਗੈਂਗਸਟਰ ਜੈਪਾਲ ਅਤੇ ਜੱਸੀ, ਕੋਲਕਾਤਾ ਵਿੱਚ ਕਿਰਾਏ ਦੇ ਫਲੈਟ ਵਿੱਚ ਰਹਿ ਰਹੇ ਹਨ।

Continue Reading
Click to comment

Leave a Reply

Your email address will not be published. Required fields are marked *