Connect with us

punjab

ਮਾਣ ਭੱਤਾ ਕੱਚਾ ਕੰਟਰੈਕਟ ਮੁਲਾਜਮ ਮੋਰਚਾ ਵੱਲੋਂ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਰਿਹਾਇਸ ਮੂਹਰੇ ਰੋਸ ਪ੍ਰਦਰਸਨ

Published

on

ਮਾਣ ਭੱਤਾ ਕੱਚਾ ਕੰਟਰੈਕਟ ਮੁਲਾਜਮ ਮੋਰਚਾ ਦੇ ਬੈਨਰ ਹੇਠ ਵੱਡੀ ਗਿਣਤੀ ਵਿਚ ਮੁਕਤੇ ਮੀਨਾਰ ਵਿਖੇ ਇਕੱਠੇ ਹੋਣ ਮਗਰੋਂ ਰੋਸ ਮਾਰਚ ਕਰਦਿਆਂ ਮਾਣ ਭੱਤਾ ਕੱਚਾ ਅਤੇ ਕੰਟਰੈਕਟ ਮੁਲਾਜਮ ਕੈਬਨਿਟ ਮੰਤਰੀ ਰਾਜਾ ਅਮਰਿੰਦਰ ਸਿੰਘ ਵੜਿੰਗ ਦੀ ਰਿਹਾਇਸ ਮੂਹਰੇ ਪਹੁੰਚੇ ਆ ਕੇ ਆਪਣੀਆਂ ਮੰਗਾਂ ਦੇ ਹੱਕ ਵਿਚ ਜੋਰਦਾਰ ਨਾਅਰੇਬਾਜੀ ਕੀਤੀ। ਲਖਵਿੰਦਰ ਕੌਰ, ਬਲਬੀਰ ਸਿਵੀਆ, ਕਮਲਜੀਤ ਕੌਰ ਅਤੇ ਕਰਮਜੀਤ ਕੌਰ ਦੀ ਅਗਵਾਈ ਵਿਚ ਇਕੱਠੇ ਹੋਏ ਮੁਲਾਜਮਾਂ ਵੱਲੋਂ ਪੰਜਾਬ ਸਰਕਾਰ ਤੇ ਉਨਾਂ ਦੇ ਆਰਥਕ ਸੋਸਣ ਦਾ ਦੋਸ ਲਾਉਂਦਿਆਂ ਮਾਣ ਭੱਤੇ ਵਾਲੇ ਮੁਲਾਜਮਾਂ ਲਈ ਘੱਟੋ ਘੱਟ ਉਜਰਤ ਕਾਨੂੰਨ ਲਾਗੂ ਕਰਨ, ਕੱਚੇ ਮੁਲਾਜਮਾਂ ਨੂੰ ਪੂਰੇ ਸਕੇਲਾਂ ਵਿੱਚ ਪੱਕੇ ਕਰਨ ਅਤੇ ਕੰਟਰੈਕਟ ਮੁਲਾਜਮਾਂ ਨੂੰ ਰੈਗੂਲਰ ਕਰਨ ਦੀਆਂ ਮੰਗਾਂ ਨੂੰ ਜੋਰਦਾਰ ਢੰਗ ਨਾਲ ਉਠਾਇਆ।

ਮਿਡ ਡੇ ਮੀਲ ਵਰਕਰ ਯੂਨੀਅਨ ਵੱਲੋਂ ਰਮਨਜੀਤ ਕੌਰ ਨੇ ਕਿਹਾ ਉਹ ਸਕੂਲਾਂ ਵਿੱਚ ਪਿਛਲੇ 10 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਨਿਗੂਣੇ ਮਾਣ ਭੱਤੇ ਤੇ ਕੰਮ ਕਰ ਰਹੀਆਂ ਹਨ, ਉਨਾਂ ਨੂੰ ਸਾਲ ਵਿਚ 12 ਦੀ ਥਾਂ 10 ਮਹੀਨੇ ਲਈ 2200/ ਰੁਪਏ ਦਿੱਤੇ ਜਾਂਦੇ ਹਨ ਜੋ ਕਿ ਸਰਕਾਰੀ ਲੁੱਟ ਦੀ ਨੰਗੀ ਚਿੱਟੀ ਉਦਾਹਰਣ ਹੈ। ਉਨਾਂ ਮਿਡ-ਡੇ-ਮੀਲ ਵਰਕਰਾਂ ਤੇ ਘੱਟੋ ਘੱਟ ਉਜਰਤ ਕਾਨੂੰਨ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ। ਡੈਮੋਕ੍ਰੇਟਿਕ ਜੰਗਲਾਤ ਮੁਲਾਜਮ ਯੂਨੀਅਨ ਵੱਲੋਂ ਬਲਵੀਰ ਸਿੰਘ ਗਿੱਲਾਂਵਾਲਾ ਅਤੇ ਜਗਸੀਰ ਸਿੰਘ ਸੀਰਾ ਨੇ ਕਿਹਾ ਉਹ ਪਿਛਲੇ 10 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਵਿਭਾਗ ਵਿੱਚ ਕੱਚੇ ਕਾਮਿਆਂ ਦੇ ਤੌਰ ਤੇ ਕੰਮ ਕਰ ਰਹੇ ਹਨ, ਹਰ ਸਰਕਾਰ ਵੱਲੋਂ ਪੱਕੇ ਕਰਨ ਦੇ ਲਾਰੇ ਹੀ ਉਨਾਂ ਦੇ ਪੱਲੇ ਪਏ ਹਨ। ਇਨਾਂ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਕੰਮ ਕਰਦੇ ਹਰ ਜੰਗਲਾਤ ਮੁਲਾਜਮ ਨੂੰ ਪੱਕੇ ਕਰਨ ਦੀ ਮੰਗ ਕੀਤੀ। ਆਸਾ ਵਰਕਰ ਅਤੇ ਫੈਸਲੀਟੇਟਰਜ ਯੂਨੀਅਨ ਵੱਲੋਂ ਹਰਪਾਲ ਕੌਰ ਨੇ ਕਿਹਾ ਕਿ ਪੰਜਾਬ ਦਾ ਸਿਹਤ ਵਿਭਾਗ ਸਭ ਤੋਂ ਵੱਧ ਕੰਮ ਆਸਾ ਵਰਕਰਾਂ ਤੋਂ ਲੈਂਦਾ ਹੈ, ਆਸਾ ਵਰਕਰ ਹੀ ਸਿਹਤ ਵਿਭਾਗ ਵਿੱਚ ਜਮੀਨੀ ਤੌਰ ਤੇ ਕੰਮ ਕਰਨ ਵਾਲੀ ਵਰਕਰ ਹੈ, ਪਰੰਤੂ ਉਹਨਾਂ ਨੂੰ ਦਿੱਤਾ ਜਾਣ ਵਾਲਾ ਮਾਣ ਭੱਤਾ ਕਿਸੇ ਵੀ ਰੂਪ ਵਿਚ ਮਾਣਯੋਗ ਨਹੀਂ ਹੈ।

ਇੰਨੇ ਥੋੜੇ ਮਾਣ ਭੱਤੇ ਨਾਲ ਕੋਈ ਵੀ ਪਰਿਵਾਰ ਮਾਣਯੋਗ ਜੰਿਦਗੀ ਨਹੀ ਜਿਉਂ ਸਕਦਾ। ਉਹਨਾਂ ਮੰਗ ਕੀਤੀ ਕਿ ਆਸਾ ਫੈਸਲੀਟੇਟਰਾਂ ਨੂੰ 26000/ ਰੁਪਏ ਤਨਖਾਹ ਦਿੱਤੀ ਜਾਵੇ ਸਟਾਫ ਨਰਸ ਯੂਨੀਅਨ ਵੱਲੋੋਂ ਸੰਦੀਪ ਕੌਰ ਸਟਾਫ ਨਰਸਾਂ ਨੂੰ ਪੂਰੇ ਸਕੇਲਾਂ ਵਿੱਚ ਰੈਗੂਲਰ ਕੀਤਾ ਜਾਵੇ। ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਵੱਲੋਂ ਕਿਰਨਪਾਲ ਕੌਰ ਨੇ ਵੱਖ-ਵੱਖ ਸਕੂਲਾਂ ਵਿੱਚ ਲੜਕੀਆਂ ਦੇ ਹੌਸਟਲਾਂ ਵਿੱਚ ਕੰਮ ਕਰਦੇ ਕਾਮਿਆਂ ਦੇ ਸੋਸਣ ਬੰਦ ਕਰਕੇ ਉਨਾਂ ਨੂੰ ਸਿੱਖਿਆ ਵਿਭਾਗ ਵਿੱਚ ਲਿਆ ਕੇ ਰੈਗੂਲਰ ਕਰਨ ਦੀ ਮੰਗ ਕੀਤੀ