Uncategorized
ਗਾਇਕ ਮੀਕਾ ਸਿੰਘ ਨੇ ਆਪਣਾ ਵਿਆਹ ਕਰਾਉਣ ਦਾ ਪਲਾਨ ਬਣਾ ਲਿਆ ਹੈ।

ਬਾਲੀਵੁੱਡ: ਮੀਕਾ ਸਿੰਘ ਰਿਐਲਿਟੀ ਸ਼ੋਅ ਰਾਹੀਂ ਆਪਣੀ ਦੁਲਹਨ ਦੀ ਭਾਲ ਕਰਨ ਜਾ ਰਹੇ ਹਨ। ਉਹ ਟੀਵੀ ‘ਤੇ ਆਪਣਾ ਸਵੰਬਰ ਕਰਨ ਜਾ ਰਿਹਾ ਹੈ। ਗਾਇਕ ਮੀਕਾ ਸਿੰਘ ਨੇ ਆਪਣਾ ਵਿਆਹ ਕਰਾਉਣ ਦਾ ਪਲਾਨ ਬਣਾ ਲਿਆ ਹੈ। ਮੀਕਾ ਦੇ ਸਵੰਬਰ ਵਿੱਚ ਦੇਸ਼ ਭਰ ਦੀਆਂ ਕੁੜੀਆਂ ਹਿੱਸਾ ਲੈਣ ਜਾ ਰਹੀਆਂ ਹਨ।
ਮੀਕਾ ਸਿੰਘ ਇਸ ਸ਼ੋਅ ਦਾ ਹਿੱਸਾ ਬਣਨ ਲਈ ਕਾਫੀ ਉਤਸ਼ਾਹਿਤ ਹਨ। ਇਸ ਦੇ ਨਾਲ ਹੀ ਖ਼ਬਰਾਂ ਹਨ ਕਿ ਸ਼ੋਅ ‘ਚ ਮੀਕਾ ਵਿਆਹ ਨਹੀਂ ਕਰਵਾਉਣਗੇ, ਉਹ ਇਸ ਸ਼ੋਅ ‘ਚ ਸਿਰਫ ਮੰਗਣੀ ਹੀ ਕਰਨਗੇ। ਇਸ ਤੋਂ ਬਾਅਦ ਉਹ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣਗੇ।