Punjab
ਰੋਇੰਗ ਖੇਡ ਚ ਇੰਟਰਯੂਨੀਵਰਸਿਟੀ ਚ ਸੋਨੇ ਦਾ ਤਗਮਾ ਲੈਣ ਵਾਲੀ ਖਿਡਾਰਨ ਨੂੰ ਆਪ ਐਮਐਲਏ ਨੇ ਕੀਤਾ ਸਨਮਾਨਿਤ |
ਜਿਲਾ ਗੁਰਦਾਸਪੁਰ ਦੇ ਪਿੰਡ ਕੁਹਾਲੀ ਦੀ ਨੂੰਹ ਨੇ ਕੀਤਾ ਪਿੰਡ ਦਾ ਨਾਂ ਰੋਸ਼ਨ , ਦੇਸ਼ ਭਰ ਦੀਆ ਯੂਨੀਵਰਸਿਟੀ ਖੇਡ ਮੁਕਾਬਲੇ ਚ ਦੋ ਗੋਲਡ ਮੈਡਲ ਜਿੱਤ ਕੀਤੀ ਹਾਸਿਲ ਉਥੇ ਹੀ ਜਿੱਤ ਹਾਸਿਲ ਕਰਨ ਉਪਰੰਤ ਪਿੰਡ ਪਹੁਚਣ ਤੇ ਖਿਡਾਰਨ ਨਵਜੋਤ ਕੌਰ ਨੂੰ ਸਨਮਾਨਿਤ ਕਰਨ ਲਈ ਇਕ ਵਿਸ਼ੇਸ ਸਨਮਾਨ ਸਮਾਰੋਹ ਕੀਤਾ ਗਿਆ
ਉਥੇ ਹੀ ਹਲਕਾ ਹਰਗੋਬਿੰਦਪੁਰ ਦੇ ਐਮਐਲਏ ਅਮਰਪਾਲ ਸਿੰਘ ਨੇ ਨਵਜੋਤ ਕੌਰ ਨੂੰ ਸਨਮਾਨਿਤ ਕਰਦੇ ਕਿਹਾ ਕਿ ਨਵਜੋਤ ਨੇ ਆਪਣਾ ਅਤੇ ਆਪਣੇ ਪਿੰਡ ਤਦ ਹਲਕੇ ਦਾ ਨਾਂ ਰੋਸ਼ਨ ਕੀਤਾ ਹੈ |
ਨਵਜੋਤ ਕੌਰ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਰੋਇੰਗ ਗੇਮ ਖੇਡ ਰਹੀ ਹੈ ਅਤੇ ਪਹਿਲਾ ਜਿਥੇ ਉਸ ਵਲੋਂ ਇੰਟਰ ਸਟੇਟ ਮੁਕਾਬਲੇ ਵੀ ਖੇਡੇ ਗਏ ਹਨ ਉਥੇ ਹੀ ਨਵਜੋਤ ਨੇ ਦੱਸਿਆ ਕਿ ਉਹ ਪਟਿਆਲਾ ਯੂਨੀਵਰਸਿਟੀ ਚ ਪੜਾਈ ਕਰ ਰਹੀ ਹੈ ਅਤੇ ਗੇਮ ਵੀ ਨਾਲ ਖੇਡ ਰਹੀ ਹੈ ਅਤੇ ਪਿਛਲੇ ਦਿਨੀ ਹੋਏ ਆਲ ਇੰਡੀਆ ਯੂਨੀਵਰਸਿਟੀ ਦੇ ਖੇਡ ਮੁਕਾਬਲਿਆਂ ਚ ਉਸ ਦੀ ਟੀਮ ਨੇ ਵੀ ਹਿਸਾ ਲਿਆ ਜਿਥੇ ਉਹਨਾਂ ਦੀ ਟੀਮ ਨੇ ਦੋ ਵੱਖ ਵੱਖ ਇਵੇੰਟ ਚ ਪਹਿਲਾ ਸਥਾਨ ਹਾਸਿਲ ਕੀਤਾ ਹੈ
ਉਥੇ ਹੀ ਨਵਜੋਤ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਖਿਡਾਰੀਆਂ ਦੇ ਮਨੋਬਲ ਉਚਾ ਚੁੱਕਣ ਲਈ ਉਹ ਅਗੇ ਆਉਣ ਉਥੇ ਹੀ ਨਵਜੋਤ ਨੇ ਦੱਸਿਆ ਕਿ ਉਸ ਨੂੰ ਆਪਣੇ ਪਰਿਵਾਰ ਵਲੋਂ ਆਪਣੇ ਪਤੀ ਵਲੋਂ ਵੀ ਪੂਰਾ ਸਹਿਯੁਗ ਮਿਲ ਰਿਹਾ ਹੈ ਪਰਿਵਾਰ ਦਾ ਕਹਿਣਾ ਸੀ ਕਿ ਨਵਜੋਤ ਨੇ ਉਹਨਾਂ ਦਾ ਨਾ ਰੋਸ਼ਨ ਕੀਤਾ ਹੈ ਉਥੇ ਹੀ ਵਿਧਾਨ ਸਭਾ ਹਲਕਾ ਤੋਂ ਐਮਐਲਏ ਅਮਰਪਾਲ ਸਿੰਘ ਵਲੋਂ ਵਿਸ਼ੇਸ ਸਨਮਾਨ ਸਮਾਰੋਹ ਚ ਨਵਜੋਤ ਨੂੰ ਸਨਮਾਨਿਤ ਕੀਤਾ ਗਿਆ |