Punjab
ਐਕਟਿਵਾ ਸਵਾਰ 2 ਨੌਜਵਾਨ ਮੋਟਰਸਾਈਕਲ ਪਿੱਛੇ ਬੈਠੀ ਮਹਿਲਾ ਦੀ ਚੈਨੀ ਲਾ ਕੇ ਹੋਏ ਫਰਾਰ, ਡਿੱਗਣ ਨਾਲ ਮਹਿਲਾ ਹੋਈ ਗੰਭੀਰ ਜ਼ਖ਼ਮੀ, ਲੁਟੇਰੇ ਸੀਸੀਟੀਵੀ ਵਿੱਚ ਹੋਏ ਕੈਦ
ਗੁਰਦਾਸਪੁਰ ਸ਼ਹਿਰ ਵਿਚ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਅੱਜ ਗੁਰਦਾਸਪੁਰ ਸ਼ਹਿਰ ਦੀ ਸੰਤਨਗਰ ਕਲੋਨੀ ਵਿੱਚ ਇੱਕ ਬਜ਼ੁਰਗ ਔਰਤ ਦੀ ਸੋਨੇ ਦੀ ਚੈਨੀ ਗਲੇ ਵਿਚੋਂ ਉਤਾਰ ਕੇ ਐਕਟਿਵਾ ਤੇ ਸਵਾਰ ਦੋ ਨੌਜਵਾਨ ਮੌਕੇ ਤੇ ਫਰਾਰ ਹੋ ਗਏ ਝਪਟਮਾਰਾ ਦੀ ਤਸਵੀਰ ਨੇੜੇ ਦੀ ਇਕ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ
ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਜਸਬੀਰ ਕੌਰ ਦੇ ਪਤੀ ਭੁਪਿੰਦਰ ਸਿੰਘ ਵਾਸੀ ਬਾਜਵਾ ਕਲੋਨੀ ਸੰਤਨਗਰ ਮੁਹੱਲਾ ਨੇ ਦੱਸਿਆ ਕੀ ਉਹ ਆਪਣੇ ਕਿਸੇ ਰਿਸ਼ਤੇਦਾਰ ਦਾ ਪਤਾ ਲੈਕੇ ਪਿੰਡ ਮੋਖੇ ਤੋਂ ਵਾਪਸ ਆਪਣੇ ਘਰ ਵੱਲ ਨੂੰ ਮੋਟਰਸਈਕਲ ਤੇ ਆ ਰਹੇ ਸਨ ਕਿ ਘਰ ਤੋਂ ਥੋੜ੍ਹੀ ਦੂਰ ਹੀ ਪੈਟਰੋਲ ਪੰਪ ਵਾਲੀ ਗਲੀ ਵਿਚ ਪਿਛੋਂ ਆਉਂਦਿਆਂ ਦੋ ਲੁਟੇਰਿਆਂ ਨੇ ਪਿੱਛੇ ਬੈਠੀ ਉਹਨਾਂ ਦੀ ਪਤਨੀ ਜਸਬੀਰ ਕੌਰ ਦੇ ਗਲੇ ਵਿਚ ਪਾਈ ਚੈਲ ਨੂੰ ਝਪੱਟਾ ਮਾਰਿਆ। ਇਕਦਮ ਝਟਕਾ ਲੱਗਣ ਨਾਲ ਉਨ੍ਹਾਂ ਦੀ ਪਤਨੀ ਨੇ ਵੀ ਗਲੇ ਵਿੱਚ ਪਈ ਇਹ ਚੈਨ ਫੜ ਲਈ ਜਿਸ ਕਾਰਨ ਅੱਧੀ ਚੈਨ ਲੁਟੇਰਿਆਂ ਦੇ ਹੱਥ ਚਲੀ ਗਈ ਅਤੇ ਅੱਧੀ ਜਸਵੀਰ ਕੌਰ ਦੇ ਹੱਥ ਵਿਚ ਰਹਿ ਗਈ। ਛੀਨਾ ਛਪਟੀ ਦੌਰਾਨ ਜਸਬੀਰ ਕੌਰ ਮੋਟਰਸਾਈਕਲ ਤੋਂ ਡਿੱਗ ਗਈ ਅਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਹਨਾਂ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ।