Connect with us

Punjab

CRIME: ਪਿਤਾ ਨੇ ਧੀ ਨਾਲ ਕੀਤੀ ਅਸ਼ਲੀਲ ਹਰਕਤ, ਮਾਂ ਨੇ ਦਰਜ ਕਰਵਾਇਆ ਮਾਮਲਾ,ਪੜੋ ਪੂਰੀ ਖ਼ਬਰ

Published

on

ਰਾਜਪੁਰਾ 24june 2023: ਅੱਜ ਕੱਲ੍ਹ ਦੇ ਰਿਸ਼ਤੇ ਤਾ ਸਿਰਫ ਨਾਂ ਦੇ ਹੀ ਰਿਹਾ ਗਏ ਹਨ,ਐਹੋ ਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਪਿਤਾ ਵਲੋਂ ਆਪਣੀ ਹੀ ਧੀ ਨਾਲ ਅਸ਼ਲੀਲ ਹਰਕਤ ਕੀਤੀ ਗਈ ਹੈ , ਇਹ ਮਾਮਲਾ ਕਰੀਬ 2 ਮਹੀਨੇ ਪਹਿਲਾਂ ਦਾ ਹੈ ਜਿਥੇ ਆਪਣੀ ਧੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ‘ਚ ਫਰਾਰ ਹੋਏ ਦੋਸ਼ੀ ਪਿਤਾ ਨੇ ਅੱਧੀ ਰਾਤ ਨੂੰ ਘਰ ‘ਚ ਦਾਖਲ ਹੋ ਕੇ ਪਤਨੀ ਅਤੇ ਦੋ ਬੱਚਿਆਂ ‘ਤੇ ਹਮਲਾ ਕਰ ਦਿੱਤਾ ਸੀ। ਉਸ ਨੇ ਪਤਨੀ ‘ਤੇ ਕੇਸ ਵਾਪਸ ਲੈਣ ਲਈ ਵੀ ਦਬਾਅ ਪਾਇਆ। ਇਸ ਤੋਂ ਬਾਅਦ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ। ਔਰਤ ਅਤੇ ਦੋ ਬੱਚਿਆਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ।

19 ਅਪ੍ਰੈਲ ਨੂੰ ਔਰਤ ਨੇ ਆਪਣੇ ਪਤੀ ਖਿਲਾਫ ਆਪਣੀ ਧੀ ਨਾਲ ਜਿਨਸੀ ਸ਼ੋਸ਼ਣ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ ਨੇ ਉਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਪਰ ਉਹ ਨਹੀਂ ਮਿਲਿਆ। ਉਸ ਦੀ ਪਤਨੀ ਅਤੇ ਬੱਚੇ ਕਿਸੇ ਰਿਸ਼ਤੇਦਾਰ ਕੋਲ ਰਹਿਣ ਚਲੇ ਗਏ ਸਨ ਪਰ ਕੁਝ ਦਿਨ ਪਹਿਲਾਂ ਪਰਿਵਾਰ ਨਾਲ ਫੋਨ ’ਤੇ ਸੰਪਰਕ ਕਰਕੇ ਉਨ੍ਹਾਂ ’ਤੇ ਕੇਸ ਵਾਪਸ ਲੈਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਪਰਿਵਾਰ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ।

ਮੁਲਜ਼ਮ ਛੱਤ ਰਾਹੀਂ ਘਰ ਵਿੱਚ ਦਾਖ਼ਲ ਹੋਏ। ਇਸ ਸਬੰਧੀ ਜਦੋਂ ਥਾਣਾ ਕਸਤੂਰਬਾ ਦੇ ਪੁਲੀਸ ਅਧਿਕਾਰੀ ਬਲਬੀਰ ਸਿੰਘ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।