Connect with us

Punjab

ਭਾਰਤੀ ਜਨਤਾ ਪਾਰਟੀ ਦੇ ਕੋਰ ਕਮੇਟੀ ਮੈਂਬਰ ਆਗੂ ਕੁਲਵੰਤ ਸਿੰਘ ਭੈਲ ਦੇ ਘਰ ਦੇ ਬਾਹਰ ਚੱਲੀਆ ਗੋਲੀਆਂ

Published

on

18 ਨਵੰਬਰ 2023: ਹਲਕਾ ਖਡੂਰ ਸਾਹਿਬ ਦੇ ਅਧੀਨ ਪੈਂਦੇ ਪਿੰਡ ਭੈਲ ਵਿਖੇ ਬੀਤੀ ਦੇਰ ਰਾਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਤਰਨ ਤਾਰਨ ਦੇ ਕੋਰ ਕਮੇਟੀ ਮੈਂਬਰ ਆਗੂ ਕੁਲਵੰਤ ਸਿੰਘ ਭੈਲ ਦੇ ਘਰ ਦੇ ਬਾਹਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਘਰ ਦੇ ਬਾਹਰਲੇ ਗੇਟ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਸਿੱਧੀਆਂ ਗੋਲੀਆਂ ਚਲਾਈਆਂ ਅਤੇ ਗੇਟ ਦੇ ਦਰਵਾਜੇ ਵਿੱਚ ਗੋਲੀਆਂ ਲੱਗੀਆਂ ਪ੍ਰਾਪਤ ਜਾਣਕਾਰੀ ਅਨੁਸਾਰ ਏਨਾ ਵਿਅਕਤੀਆਂ ਨੇ ਪਹਿਲਾ ਘਰ ਨੂੰ ਜਾਂਦੀ ਮੇਂਨ ਬਿਜਲੀ ਦੀ ਸਪਲਾਈ ਵਾਲੀ ਤਾਰ ਨੂੰ ਕੱਟ ਬਿਜਲੀ ਬੰਦ ਕਰ ਇਸ ਘਟਨਾ ਨੂੰ ਅੰਜਾਮ ਦਿੱਤਾ ਤਾਂ ਜੋ ਘਰ ਦੇ ਬਾਹਰ ਲੱਗੇ ਸੀ ਸੀ ਟੀ ਵੀ ਕੈਮਰੇ ਵਿਚ ਕੁਛ ਕੈਦ ਨਾ ਹੋ ਸਕੇ। ਇਸ ਮੌਕੇ ਕੁਲਵੰਤ ਸਿੰਘ ਭੈਲ ਨੇ ਪ੍ਰਸ਼ਾਸਨ ਕੋਲੋ ਮੰਗ ਕੀਤੀ ਕਿ ਇਨਾਂ ਵਿਅਕਤੀਆਂ ਨੂੰ ਜਲਦ ਕਾਬੂ ਕੀਤਾ ਜਾਵੇ|