Connect with us

WORLD

ਪਾਕਿਸਤਾਨ ‘ਚ ਭਲਕੇ ਚੋਣਾਂ, ਅੱਜ 2 ਧਮਾਕੇ, 28 ਦੀ ਮੌਤ

Published

on

ਪਾਕਿਸਤਾਨ ਚੋਣਾਂ ਤੋਂ ਇੱਕ ਦਿਨ ਪਹਿਲਾਂ ਬਲੋਚਿਸਤਾਨ ਵਿੱਚ ਧਮਾਕੇ ਹੋਏ ਹਨ। ਇਸ ਤੋਂ ਪਹਿਲਾ ਵੀ ਪਿਸ਼ਿਨ ਸ਼ਹਿਰ ਵਿੱਚ ਇਕ ਧਮਕਾ ਹੋਇਆ ਸੀ| ਜਿਸ ਵਿਚ 15 ਲੋਕਾਂ ਦੀ ਮੌਤ ਹੋ ਗਈ ਅਤੇ 30 ਜ਼ਖਮੀ ਹੋ ਗਏ। ਇਹ ਧਮਾਕਾ ਆਜ਼ਾਦ ਉਮੀਦਵਾਰ ਅਸਫੰਦ ਯਾਰ ਖਾਨ ਕੱਕੜ ਦੇ ਦਫ਼ਤਰ ਦੇ ਬਾਹਰ ਹੋਇਆ। ਧਮਾਕੇ ਸਮੇਂ ਕੱਕੜ ਦਫ਼ਤਰ ਵਿੱਚ ਮੌਜੂਦ ਨਹੀਂ ਸਨ।धमाके के बाद लोगों के बीच अफरा-तफरी मच गई। (फोटो- राणा माल्ही)

ਇਸ ਦੇ ਨਾਲ ਹੀ ਬਲੋਚਿਸਤਾਨ ਦੇ ਕਿਲਾ ਸੈਫੁੱਲਾ ਸ਼ਹਿਰ ਵਿੱਚ ਜਮੀਅਤ-ਉਲੇਮਾ-ਏ-ਇਸਲਾਮ (JUI-F) ਪਾਰਟੀ ਦੇ ਉਮੀਦਵਾਰ ਮੌਲਾਨਾ ਅਬਦੁਲ ਵਾਸੇ ਦੇ ਦਫ਼ਤਰ ਦੇ ਬਾਹਰ ਦੂਜਾ ਧਮਾਕਾ ਹੋਇਆ। ਉਹ ਸੁਰੱਖਿਅਤ ਹਨ। ਹਾਲਾਂਕਿ ਇਸ ਹਮਲੇ ‘ਚ 13 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 10 ਜ਼ਖਮੀ ਹੋਏ ਹਨ। ਦੋਵਾਂ ਧਮਾਕਿਆਂ ਵਿੱਚ ਕੁੱਲ 28 ਲੋਕਾਂ ਦੀ ਮੌਤ ਹੋ ਗਈ ਹੈ।

ਪਾਕਿਸਤਾਨ ਵਿੱਚ 8 ਫਰਵਰੀ ਨੂੰ ਆਮ ਚੋਣਾਂ ਹਨ ਤੇ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਬਲੋਚਿਸਤਾਨ ਦੇ ਮੁੱਖ ਸਕੱਤਰ ਅਤੇ ਪੁਲਿਸ ਤੋਂ ਹਮਲਿਆਂ ਸਬੰਧੀ ਰਿਪੋਰਟ ਮੰਗੀ ਹੈ।

हमले में ऑफिस के बाहर खड़ी गाड़ियां पूरी तरह जल गईं। (फोटो- राणा माल्ही)