Connect with us

Punjab

ਤਰਨਤਾਰਨ ‘ਚ 3 ਕਿਲੋ 900 ਗ੍ਰਾਮ ਹੈਰੋਇਨ ਬਰਾਮਦ

Published

on

ਤਰਨਤਾਰਨ : ਥਾਣਾ ਝਬਾਲ ਦੀ ਪੁਲਿਸ ਨੇ ਮੋੜ ਬਘਿਆੜੀ ਅਟਾਰੀ ਰੋਡ ਤੋਂ ਕਾਰ ਸਵਾਰ ਤਿੰਨ ਵਿਅਕਤੀਆਂ ਨੂੰ 03 ਕਿਲੋ 900 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ| ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਅਟਾਰੀ ਸਾਇਡ ਤੋ ਇੱਕ ਆਈ-20 ਕਾਰ ਨਿਕਲ ਰਹੀ ਹੈ,ਜਿਸ ਵਿੱਚ ਇਹ ਸਾਰੇ ਮੋਜੂਦ ਸਨ| ਜੋ ਕਿ ਹੈਰੋਇਨ ਲੈ ਕੇ ਆ ਰਹੇ ਸਨ ਤਾ ਪੁਲਿਸ ਨੇ  ਮੋੜ ਬਘਿਆੜੀ ਅਟਾਰੀ ਰੋਡ ਤੇ ਆਪਣੀ ਸਰਕਾਰੀ ਗੱਡੀ ਸਕਾਰਪੀਓ ਖੜੀ ਕਰਕੇ ਗੱਡੀ ਨੂੰ ਰੋਕਣ ਦੀ ਕੌਸ਼ਿਸ਼ ਕੀਤੀ | ਪੁਲਿਸ ਦੀ ਗੱਡੀ ਦੇਖ ਕਾਰ ਚਲਾ ਰਹੇ ਨੋਜਵਾਨ ਨੇ ਕਾਰ ਸੜਕ ਤੋ ਥੋੜਾ ਥੱਲੇ ਸਾਈਡ ਤੇ ਉਤਾਰ ਦਿੱਤੀ ਜਿਸ ਨਾਲ ਕਾਰ ਸਫੈਦੇ ਵਿੱਚ ਟਕਰਾ ਗਈ| ਜਿਸ ਕਾਰਨ ਕਾਰ ਬੰਦ ਹੋ ਗਈ ਤੇ ਇਹਨਾ ਨੂੰ ਪੁਲਿਸ ਨੇ ਕਾਬੂ ਕਰ ਲਿਆ ।