Connect with us

Punjab

ਗੜ੍ਹਸ਼ੰਕਰ ਦੇ ਪਿੰਡ ਰਾਮਪੁਰ ਬਿਲੜੋਂ ਦੇ ਨੌਜਵਾਨ ਦੀ ਨਿਊਜੀਲੈਂਡ ਵਿੱਚ ਮੌਤ

Published

on

8 ਅਪ੍ਰੈਲ 2024: ਵਿਦੇਸ਼ ਦੀ ਧਰਤੀ ਤੇ ਚੰਗੇ ਭਵਿੱਖ ਬਣਾਉਣ ਦੀ ਤਲਾਸ਼ ਵਿੱਚ ਪੰਜਾਬ ਦੇ ਜ਼ਿਆਦਾਤਰ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ ਉੱਥੇ ਹੀ ਕੁੱਝ ਨੌਜਵਾਨ ਹਾਦਸੇ ਦਾ ਸ਼ਿਕਾਰ ਹੋਕੇ ਮੌਤ ਦੇ ਮੂੰਹ ਵਿੱਚ ਚੱਲੇ ਜਾਂਦੇ ਹਨ।

 

ਅਜਿਹੀ ਇੱਕ ਹੋਰ ਦੁੱਖਦਾਈ ਘਟਨਾ ਸਾਹਮਣੇ ਆਈ ਹੈ ਗੜ੍ਹਸ਼ੰਕਰ ਦੇ ਪਿੰਡ ਰਾਮਪੁਰ ਬਿਲੜੋਂ ਦੇ ਵਸਨੀਕ ਦੀ ਜੋ ਇਸ ਵੇਲੇ ਨਿਊਜੀਲੈਂਡ ਵਿੱਚ ਵਿਦਿਆਰਥੀ ਵੀਜੇ ‘ਤੇ ਰਹਿ ਰਿਹ ਰਿਹਾ ਸੀ । ਨੌਜਵਾਨ ਦੀ ਬੀਮਾਰੀ ਕਾਰਨ ਮੌਤ ਹੋ ਗਈ ਹੈ । ਜਿਸ ਨਾਲ ਪਿੰਡ ਵਿੱਚ ਮਾਤਮ ਫੈਲ ਗਿਆ।

 

ਇਸ ਸਬੰਧੀ ਮ੍ਰਿਤਕ ਨੌਜਵਾਨ ਮਨਦੀਪ ਸਿੰਘ ਦੇ ਪਿਤਾ ਰਜਿੰਦਰ ਸਿੰਘ ਨੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਭਰੇ ਮਨ ਨਾਲ ਦੱਸਿਆ ਕਿ ਉਹਨਾਂ ਦਾ ਪੁੱਤਰ ਸਾਲ 2013 ਵਿੱਚ ਵਿਦਿਆਰਥੀ ਵੀਜੇ ‘ਤੇ ਨਿਊਜੀਲੈਂਡ ਗਿਆ ਸੀ ਜਿੱਥੇ ਉਸਨੇ ਪੜਾਈ ਦੇ ਨਾਲ ਨਾਲ ਸਖ਼ਤ ਮਿਹਨਤ ਕਰਕੇ 10 ਸਾਲ ਬਾਅਦ ਨਿਊਜੀਲੈਂਡ ਦੇ ਪੱਕੇ ਨਾਗਰਿਕ ਹੋਣ ਦੇ ਦਸਤਾਵੇਜ ਹਾਸਿਲ ਕੀਤੇ ਸਨ। ਉਨਾਂ ਕਿਹਾ ਕਿ ਪਿਛਲੇ ਦਿਨੀਂ ਨਿਊਜ਼ੀਲੈਂਡ ਘਰ ਵਿਚ ਤਿਲਕਣ ਨਾਲ ਮਨਦੀਪ ਸਿੰਘ ਦੇ ਸਿਰ ਵਿੱਚ ਸੱਟ ਲਗ ਗਈ ਅਤੇ ਉਨਾਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਜਿਸ ਕਰਕੇ ਉਸਨੂੰ ਨਿਊਜੀਲੈਂਡ ਦੇ ਸ਼ਹਿਰ ਵੇਲਿੰਗਟਨ ਦੇ ਰਿਜਨਲ ਹਸਪਤਾਲ ਦਾਖ਼ਿਲ ਕਰਵਾਇਆ ਗਿਆ।

 

ਪਰਿਵਾਰਕ ਮੈਂਬਰਾਂ ਅਨੁਸਾਰ ਉੱਥੋਂ ਦੇ ਡਾਕਟਰਾਂ ਨੇ ਦੱਸਿਆ ਕਿ ਸੱਟ ਲਗਣ ਨਾਲ ਮਨਦੀਪ ਸਿੰਘ ਦੇ ਸਿਰ ਵਿੱਚ ਕਲੌਟ ਬਣ ਗਿਆ ਸੀ ਅਤੇ ਇਸ ਬੀਮਾਰੀ ਦਾ ਇਲਾਜ ਕੀਤਾ ਜਾ ਰਿਹਾ ਸੀ ਪਰ 4 ਅਪ੍ਰੈਲ ਨੂੰ ਮਨਦੀਪ ਸਿੰਘ ਦੀ ਮੌਤ ਹੋ ਗਈ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਮਨਦੀਪ ਸਿੰਘ ਦੀ ਅਚਾਨਕ ਇਲਾਜ ਦੌਰਾਨ ਹੋਈ ਮੌਤ ਨਾਲ ਪਰਿਵਾਰ ਨੂੰ ਗਹਿਰਾ ਸਦਮਾ ਪੁੱਜਾ ਹੈ।ਉਨਾਂ ਮਨਦੀਪ ਸਿੰਘ ਦੀ ਲਾਸ਼ ਪਿੰਡ ਲਿਆਉਣ ਲਈ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ।