Connect with us

National

ਝਾਰਖੰਡ ‘ਚ ਵੱਡਾ ਰੇਲ ਹਾਦਸਾ, 2 ਦੀ ਮੌਤ, 20 ਜ਼ਖਮੀ

Published

on

JHARKHAND : ਰੇਲਗੱਡੀ ਨਾਲ ਹਾਦਸਾ ਵਾਪਰਨ ਕਾਰਨ 2 ਲੋਕਾਂ ਦੀ ਮੌਤ ਹੌ ਗਈ ਅਤੇ 20 ਲੋਕ ਜਖ਼ਮੀ ਹੋ ਗਏ ਹਨ |ਇਹ ਘਟਨਾ ਚੱਕਰਧਰਪੁਰ ਡਿਵੀਜ਼ਨ ਦੇ ਰਾਜਖਰਸਵਾਨ ਵੈਸਟ ਆਊਟਰ ਅਤੇ ਬਾਰਾਬੰਬੂ ਵਿਚਕਾਰ ਚੱਕਰਧਰਪੁਰ ਨੇੜੇ ਵਾਪਰੀ ਹੈ ।

ਝਾਰਖੰਡ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਹਾਵੜਾ ਤੋਂ ਮੁੰਬਈ ਜਾ ਰਹੀ ਟਰੇਨ ਦੇ 18 ਡੱਬੇ ਪਟੜੀ ਤੋਂ ਉਤਰ ਗਏ ਅਤੇ 20 ਲੋਕ ਜ਼ਖਮੀ ਹੋ ਗਏ। ਇਸ ਹਾਦਸੇ ‘ਚ 2 ਲੋਕ ਗੰਭੀਰ ਜ਼ਖਮੀ ਹੋ ਗਏ ਹਨ ਅਤੇ 5 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸਾਰੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ।

ਰੇਲਵੇ ਨੇ ਹਾਦਸੇ ਵਾਲੀ ਥਾਂ ਤੋਂ ਯਾਤਰੀਆਂ ਨੂੰ ਲਿਜਾਣ ਲਈ ਵਿਸ਼ੇਸ਼ ਕੋਚਿੰਗ ਰੇਕ ਅਤੇ ਬੱਸਾਂ ਦਾ ਪ੍ਰਬੰਧ ਕੀਤਾ ਹੈ।ਹਾਵੜਾ-ਸੀਐਸਐਮਟੀ ਐਕਸਪ੍ਰੈਸ, ਟਰੇਨ ਨੰਬਰ 12810 ਚੱਕਰਧਰਪੁਰ ਡਿਵੀਜ਼ਨ ਦੇ ਰਾਜਖਰਸਵਾਨ ਵੈਸਟ ਆਊਟਰ ਅਤੇ ਬਾਰਾਬੰਬੂ ਦੇ ਵਿਚਕਾਰ ਪਟੜੀ ਤੋਂ ਉਤਰ ਗਈ, ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸੀਕੇਪੀ ਦੇ ਨਾਲ ਸਟਾਫ ਅਤੇ ਏਡੀਆਰਐਮ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਪੀੜਤਾਂ ਨੂੰ ਹਸਪਤਾਲ ਦਾਖਲ ਕਰਵਾਇਆ। ਹਾਵੜਾ-CSMT ਐਕਸਪ੍ਰੈਸ ਦੇ ਪਟੜੀ ਤੋਂ ਉਤਰਨ ਦੇ ਬਾਅਦ ਰੇਲਵੇ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ।

ਹੈਲਪਲਾਈਨ ਨੰਬਰ

06572290324
06587 238072
06612501072, 06612500244
9433357920, 03326382217
0651-27-87115.