punjab
ਸਾਬਕਾ ਡੀਜੀਪੀ ਸੁਮੇਧ ਸੈਣੀ ਖਿਲਾਫ ਕੇਸ ਦਰਜ, ਰਾਤ ਭਰ ਘਰ ‘ਚ ਚੱਲੀ ਵਿਜੀਲੈਂਸ ਦੀ ਰੇਡ

ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ‘ਤੇ ਮੁਹਾਲੀ ਵਿਜੀਲੈਂਸ ਨੇ ਕੇਸ ਦਰਜ ਕੀਤਾ ਹੈ। ਰਾਤ ਭਰ ਸੈਣੀ ਦੇ ਚੰਡੀਗੜ੍ਹ ਦੇ ਸੈਕਟਰ 20 ਸਥਿਤ ਘਰ ਵਿੱਚ ਛਾਪੇਮਾਰੀ ਚੱਲੀ ਹੈ। ਦੇਰ ਰਾਤ ਕਰੀਬ 8 ਘੰਟੇ ਤੱਕ ਸੈਣੀ ਦੇ ਘਰ ਛਾਪਾ ਮਾਰਿਆ। ਇਸ ਕੋਠੀ ਨੂੰ ਅਟੈਚ ਕਰਨ ਦੇ ਅਦਾਲਤ ਨੇ ਹੁਕਮ ਦਿੱਤੇ ਹੋਏ ਹਨ। ਫਰਜ਼ੀ ਪੇਪਰ ਜ਼ਰੀਏ ਐਗ੍ਰੀਮੈਂਟ ਦਾ ਮਾਮਲਾ ਹੈ। ਸੁਮੇਧ ਸਿੰਘ ਸੈਨੀ ਦੇ ਵਕੀਲ ਮੁਤਾਬਿਕ ਨੂੰ ਕਿਸੇ ਵੀ ਐਫਆਈਆਰ ਬਾਰੇ ਕੋਈ ਡਿਟੇਲ ਵਿੱਚ ਜਾਣਕਾਰੀ ਨਹੀਂ ਹੈ। ਵਕੀਲ ਨੇ ਕਿਹਾ ਕਿ ਡੀਟੈਲ ਵਿੱਚ ਪ੍ਰੈਸ ਕੋਂਫ੍ਰੈਂਸ ਦੁਆਰਾ ਜਾਣਕਾਰੀ ਦਿੱਤੀ ਜਾਵੇਗੀ। ਮੋਹਾਲੀ ਅਦਾਲਤ ਨੇ 10 ਦਿਨ ਪਹਿਲਾਂ ਕੋਠੀ ਨੂੰ ਅਟੈਚ ਕੀਤਾ ਗਿਆ ਸੀ। ਜਿਸ ਵਿੱਚ ਇੱਕ ਨਵੀਂ ਐੱਫਆਈਆਰ ਪੰਜਾਬ ਵਿਜੇਲੈਂਸ ਨੇ ਦਰਜ ਕੀਤੀ ਹੈ। ਇਸ ਵਿੱਚ 5 ਤੋਂ 6 ਲੋਕਾਂ ਦੇ ਨਾਮ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।
1990 ਦੇ ਦਹਾਕੇ ਵਿੱਚ ਸੁਮੇਧ ਸਿੰਘ ਸੈਣੀ ਚੰਡੀਗੜ੍ਹ ਦੇ ਐਸਐਸਪੀ ਸਨ। ਉਸ ‘ਤੇ 1991’ ਚ ਅੱਤਵਾਦੀ ਹਮਲਾ ਹੋਇਆ ਸੀ। ਉਸ ਹਮਲੇ ਵਿੱਚ ਸੈਣੀ ਦੀ ਸੁਰੱਖਿਆ ਵਿੱਚ ਤਾਇਨਾਤ ਚਾਰ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ ਸਨ। ਸੈਣੀ ਵੀ ਜ਼ਖਮੀ ਹੋ ਗਏ। ਉਸ ਕੇਸ ਵਿੱਚ, ਪੁਲਿਸ ਨੇ ਸੈਣੀ ਦੇ ਆਦੇਸ਼ਾਂ ਤੇ ਸਾਬਕਾ ਆਈਏਐਸ ਅਧਿਕਾਰੀ ਦਰਸ਼ਨ ਸਿੰਘ ਮੁਲਤਾਨੀ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਨੂੰ ਗ੍ਰਿਫਤਾਰ ਕੀਤਾ ਸੀ।ਨੌਜਵਾਨ ਬਲਵੰਤ ਸਿੰਘ ਮੁਲਤਾਨੀ ਨੂੰ ਜ਼ਬਰਦਸਤੀ ਘਰੋਂ ਚੁੱਕ ਕੇ ਕਥਿਤ ਤੌਰ ’ਤੇ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਚੱਲ ਰਿਹਾ ਹੈ। ਮੁਲਤਾਨੀ ਦੇ ਭਰਾ ਪਲਵਿੰਦਰ ਸਿੰਘ ਮੁਲਤਾਨੀ ਦੀ ਸ਼ਿਕਾਇਤ ‘ਤੇ ਸੈਣੀ ਅਤੇ ਛੇ ਹੋਰਨਾਂ ਵਿਰੁੱਧ ਕਤਲ ਸਮੇਤ ਵੱਖ -ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਮੁਲਤਾਨੀ ਕੇਸ ਵਿੱਚ ਸੈਣੀ ਨੂੰ ਸੁਪਰੀਮ ਕੋਰਟ ਵੱਲੋਂ ਬਲੈਂਕੇਟ ਬੇਲ ਮਿਲੀ ਹੋਈ ਹੈ। ਸੁਮੇਧ ਸਿੰਘ ਸੈਣੀ ਵੀ ਬਰਗਾੜੀ ਮਾਮਲੇ ਵਿੱਚ ਬਹੁਤ ਚਰਚਾ ਵਿੱਚ ਰਹੇ ਹਨ। ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਸਬੰਧੀ ਇਨਸਾਫ਼ ਮੰਗ ਰਹੇ ਸਿੱਖਾਂ ’ਤੇ ਪੁਲੀਸ ਵੱਲੋਂ ਗੋਲੀਆਂ ਚਲਾਉਣ ਦੇ ਗੰਭੀਰ ਦੋਸ਼ਾਂ ਦਾ ਪਹਿਲਾਂ ਹੀ ਸਾਹਮਣਾ ਕਰ ਰਹੇ ਹਨ। ਉਸ ਵਿਰੁੱਧ 21 ਅਕਤੂਬਰ 2015 ਨੂੰ ਕੇਸ ਦਰਜ ਕੀਤਾ ਗਿਆ ਸੀ। ਐਸਆਈਟੀ ਨੇ ਉਕਤ ਮਾਮਲੇ ਵਿੱਚ ਦੋਵਾਂ ਨੂੰ ਚਾਰਜਸ਼ੀਟ ਸੌਂਪੀ ਸੀ। ਸੈਣੀ ਨੇ ਚਾਰਜਸ਼ੀਟ ਰੱਦ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਵੀ ਪਹੁੰਚ ਕੀਤੀ ਹੈ।