punjab
ਲੁਧਿਆਣਾ ‘ਚ ਕੱਪੜਾ ਕਾਰੋਬਾਰੀ ਨੂੰ ਕੀਤਾ ਅਗਵਾ
18ਨਵੰਬਰ 2023: ਲੁਧਿਆਣਾ ‘ਚ ਦੇਰ ਰਾਤ ਕੱਪੜਾ ਕਾਰੋਬਾਰੀ ਨੂੰ ਉਸ ਦੀ ਫੈਕਟਰੀ ਦੇ ਬਾਹਰੋਂ ਬਦਮਾਸ਼ਾਂ ਨੇ ਅਗਵਾ ਕਰ ਲਿਆ। ਇਸ ਤੋਂ ਬਾਅਦ ਬਦਮਾਸ਼ਾਂ ਨੇ ਪਰਿਵਾਰ ਤੋਂ ਫਿਰੌਤੀ ਦੀ ਮੰਗ ਕੀਤੀ। ਪਰਿਵਾਰ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਜਦੋਂ ਬਦਮਾਸ਼ਾਂ ਨੂੰ ਪਤਾ ਲੱਗਾ ਕਿ ਪੁਲਸ ਨੇ ਉਨ੍ਹਾਂ ਨੂੰ ਫੜਨ ਲਈ ਜਾਲ ਵਿਛਾ ਦਿੱਤਾ ਹੈ ਤਾਂ ਉਨ੍ਹਾਂ ਨੇ ਵਪਾਰੀ ਨੂੰ ਗੋਲੀ ਮਾਰ ਕੇ ਸੜਕ ਦੇ ਵਿਚਕਾਰ ਸੁੱਟ ਦਿੱਤਾ। ਬਦਮਾਸ਼ ਵਪਾਰੀ ਦੀ ਕਾਰ ਵੀ ਖੋਹ ਕੇ ਲੈ ਗਏ। ਕਾਰੋਬਾਰੀ ਦਾ ਨਾਂ ਸੰਭਵ ਜੈਨ ਹੈ।