Politics
ਅਮਰੀਕਾ ‘ਚ ਵਸਦੇ ਭਾਰਤੀਆਂ ਲਈ ਖਤਰੇ ਦੀ ਘੰਟੀ
ਅਮਰੀਕਾ ਨੇ H1 B ਵੀਜ਼ਾ ‘ਚ ਨਵੀਆਂ ਸੋਧਾਂ ਕੀਤੀਆਂ ਹਨ ਤੇ ਇਨ੍ਹਾਂ ਸੋਧਾਂ ਤੋਂ ਬਾਅਦ ਅਮਰੀਕਾ ‘ਚ ਕੰਮ ਕਰ ਰਹੇ ਭਾਰਤੀਆਂ ਤੇ ਇਸਦਾ ਸਿੱਧਾ ਪ੍ਰਭਾਵ ਪੈ ਰਿਹਾ ਹੈ

ਅਮਰੀਕਾ ,08 ਅਕਤੂਬਰ :ਭਾਰਤ ਵਾਸੀ ਰੁਜ਼ਗਾਰ ਜਾਂ ਪੜਾਈ ਲਈ ਵਿਦੇਸ਼ਾਂ ਜਾਂਦੇ ਹਨ। ਸੰਯੁਕਤ ਰਾਸ਼ਟਰ ਅਮਰੀਕਾ ਭਾਰਤ ਸਮੇਤ ਦੁਨੀਆਂ ਭਰ ਦੇ ਪ੍ਰਵਾਸੀਆਂ ਨੂੰ ਰੁਜ਼ਗਾਰ ਦੇਣ ‘ਚ ਆਪਣੀ ਅਲੱਗ ਹੀ ਥਾਂ ਰੱਖਦਾ ਹੈ।ਪਰ ਕੋਰੋਨਾ ਕਾਲ ਦੇ ਕਹਿਰ ਤੋਂ ਪੂਰੀ ਦੁਨੀਆਂ ਸਮੇਤ ਵਿਸ਼ਵ ਦੀ ਮਹਾਂਸ਼ਕਤੀ ਵਜੋਂ ਜਾਣੇ ਜਾਣ ਵਾਲੇ ਅਮਰੀਕਾ ਨੂੰ ਵੀ ਬਹੁਤ ਸਾਰੇ ਝਟਕੇ ਮਿਲੇ ਹਨ ਤੇ ਅਮਰੀਕਾ ਹੁਣ ਆਪਣੇ ਬਸ਼ਿੰਦਿਆ ਨੂੰ ਪਹਿਲ ਦੇਣ ਲਈ ਬਹੁਤ ਸਾਰੇ ਯਤਨ ਕਰ ਰਿਹਾ ਹੈ। ਇਨ੍ਹਾਂ ਯਤਨਾਂ ਤਹਿਤ ਹੁਣ ਅਮਰੀਕਾ ਨੇ H1 B ਵੀਜ਼ਾ ‘ਚ ਨਵੀਆਂ ਸੋਧਾਂ ਕੀਤੀਆਂ ਹਨ ਤੇ ਇਨ੍ਹਾਂ ਸੋਧਾਂ ਤੋਂ ਬਾਅਦ ਅਮਰੀਕਾ ‘ਚ ਕੰਮ ਕਰ ਰਹੇ ਭਾਰਤੀਆਂ ਤੇ ਇਸਦਾ ਸਿੱਧਾ ਪ੍ਰਭਾਵ ਪੈ ਰਿਹਾ ਹੈ। ਇੰਨ੍ਹਾਂ ਨਵੀਆਂ ਸੋਧਾਂ ਤੋਂ ਬਾਅਦ ਬਹੁਤ ਸਾਰੇ ਪ੍ਰਵਾਸੀ ਕਾਮਿਆਂ ਦਾ ਜਿੱਥੇ ਅਮਰੀਕਾ ਜਾਣਾ ਮੁਸ਼ਕਿਲ ਹੋਵੇਗਾ ਉੱਥੇ ਹੀ ਅਮਰੀਕਾ ‘ਚ ਵੱਸਦੇ ਪ੍ਰਵਾਸੀਆਂ ਨੂੰ ਵੀ ਬੇਰੁਜ਼ਗਾਰ ਹੋਣਾ ਪੈ ਸਕਦਾ ਹੈ। ਆਓ ਹੁਣ ਇੱਕ ਝਾਤ ਪਾਉਂਦੇ ਹਾਂ ਅਮਰੀਕੀ ਵਲੋਂ H1 B ਵੀਜ਼ਾਂ ‘ਚ ਕੀਤੀਆਂ ਗਈਆਂ ਸੋਧਾਂ ਤੇ
ਇਹ ਤਿੰਨ ਕੰਮ ਕਰੇਗਾ ਨਵਾਂ ਸਿਸਟਮ
1. ਇਹ ਵਿਸ਼ੇ ਕਿੱਤੇ ਦੀ ਪਰਿਭਾਸ਼ਾ ਨੂੰ ਘੱਟ ਕਰੇਗਾ
2. ਕੰਪਨੀਆਂ ਨੂੰ ਵਾਧੂ ਦਸਤਾਵੇਜ਼ ਇਹ ਸਾਬਿਤ ਕਰਨ ਲਈ ਲੋੜੀਂਦੇ ਹੋਣਗੇ ਕਿ ਉਹਨਾਂ ਨੂੰ ਅਮਰੀਕੀ ਕਾਮਿਆਂ ਨੂੰ ਵਿਸਥਾਪਿਤ ਕਰਨ ਤੋਂ ਰੋਕਣ ਲਈ ਐਚ-1ਬੀ ਵਰਕਰਾਂ ਦੀ ਲੋੜ ਹੈ
3. ਫ਼ੈਸਲੇ ਨੂੰ ਲਾਗੂ ਕਰਨ ਲਈ DHS ਦੀ ਸ਼ਕਤੀ ਨੂੰ ਵਰਕਸਾਈਟ ਨਿਰੀਖਣ ਅਤੇ ਨਿਗਰਾਨੀ ਦੀ ਪਾਲਣਾ ਦੁਆਰਾ, ਐਚ-1ਬੀ ਪਟੀਸ਼ਨਾਂ ਨੂੰ ਪ੍ਰਵਾਨਗੀ ਦੇਣ ਤੋਂ ਪਹਿਲਾਂ ਅਤੇ ਇਸ ਤੋਂ ਬਾਅਦ ਵਧਾਇਆ ਜਾਵੇਗਾ।
ਇੰਨ੍ਹਾਂ ਫੈਸਲਿਆਂ ਨੂੰ ਅਮਰੀਕਾ ‘ਚ ਅਗਲੇ ਮਹੀਨੇ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨਾਲ ਜੋੜ ਕੇ ਵੀ ਦੇਖਿਆ ਜਾ ਸਕਦਾ ਹੈ। ਕਿਉਂਕਿ H1-B ਵੀਜ਼ਾ ਇੱਕ ਪ੍ਰਵਾਸੀ ਵੀਜ਼ਾ ਹੈ ਤੇ ਹੁਣ ਟਰੰਪ ਸਰਕਾਰ ਅਮਰੀਕਾ ਦੇ ਮੂਲ ਨਿਵਾਸੀਆਂ ਦਾ ਧਿਆਨ ਖਿੱਚਣ ਲਈ ਹਰ ਤਰ੍ਹਾਂ ਦੇ ਦਾਅ-ਪੇਚ ਇਸਤੇਮਾਲ ਕਰ ਰਹੀ ਹੈ।
ਸੋ ਟਰੰਪ ਸਰਕਾਰ ਦੇ ਇੰਨ੍ਹਾਂ ਫੈਸਲਿਆਂ ਦਾ ਸਿੱਧਾ ਪ੍ਰਭਾਵ ਮੁੱਖ ਰੂਪ ‘ਚ ਭਾਰਤੀ ਤੇ ਚੀਨੀ ਕਾਮਿਆਂ ਨੂੰ ਭੁਗਤਣਾ ਪਵੇਗਾ ਤੇ ਕੋਰੋਨਾ ਕਾਲ ਦੇ ਇਸ ਦੌਰ ‘ਚ ਜੇਕਰ ਅਮਰੀਕਾ ‘ਚ ਭਾਰਤੀ ਬੇਰੁਜ਼ਗਾਰ ਹੁੰਦੇ ਨੇ ਤੇ ਸਥਿਤੀ ਦਾ ਸੂਰਤ-ਏ-ਹਾਲ ਕੀ ਬਣੇਗਾ।
Continue Reading