Connect with us

punjab

ਅੰਮ੍ਰਿਤਸਰ ਐਂਟੀ ਨਾਰਕੋਟਿਕ ਸੈਲ ਦੀ ਪੁਲਿਸ ਟੀਮ ਵਲੋਂ ਇੱਕ ਵਿਅਕਤੀ ਨੂੰ ਕੀਤਾ ਕਾਬੂ

Published

on

ਐਂਟੀ ਨਾਰਕੋਟਿਕ ਸੈਲ ਦੀ ਪੁਲਿਸ ਟੀਮ ਨੇ ਇੱਕ ਕਿਲੋ ਤਿੰਨ ਸੌ ਗ੍ਰਾਮ ਚਰਸ ਵੀ ਕੀਤੀ ਬਰਾਮਦ

ਪੁਲਿਸ ਵੱਲੋਂ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂ

ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕਰ ਇਸਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਇਸ ਖਿਲਾਫ ਪਿਹਲਾਂ ਵੀ ਇਕ ਮਾਮਲਾ ਦਰਜ ਹੈ

ਅੰਮ੍ਰਿਤਸਰ ਦੇ ਮਾਨਯੋਗ ਕਮਿਸ਼ਨਰ ਪੁਲਿਸ ਸ੍ਰ: ਸੁਖਚੈਨ ਸਿੰਘ ਗਿੱਲ ਦੀਆਂ ਹਦਾਇਤਾ ਅਨੁਸਾਰ ਇਲੈਕਸ਼ਨ 2022 ਨੂੰ ਮੱਦੇਨਜਰ ਰੱਖਦਿਆ ਹੋਇਆ ਨਸ਼ੇ ਅਤੇ ਕਰਾਇਮ ਵਿਰੁੱਧ ਚਲਾਈ ਮੁਹਿੰਮ ਦੇ ਤਿਹਤ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋ INSP ਸੰਜੀਵ ਕੁਮਾਰ ਇੰਚਾਰਜ ਐਂਟੀ ਨਾਰਕੋਟਿਕਸ ਸੈਲ ਅੰਮ੍ਰਿਤਸਰ ਇੱਕ ਟੀਮ ਗਠਿਤ ਕੀਤੀ ਗਈ ਐਂਟੀ ਨਾਰਕੋਟਿਕਸ ਸੈਲ ਅੰਮ੍ਰਿਤਸਰ ਸਮੇਤ ਸਾਥੀ ਕ੍ਰਮਚਾਰੀਆਂ ਸਮੇਤ ਸ਼ਿਵਾਲਾ ਫਾਟਕ ਨੇੜੇ ਸਟੇਟ ਬੈਂਕ ਆਫ ਇੰਡੀਆ ਸ਼ਿਵਾਲਾ ਰੋਡ ਪਰ ਸ਼ਪੈਸ਼ਲ ਨਾਕਾਬੰਦੀ ਕਰਕੇ ਚੈਕਿੰਗ ਕਰ ਰਹੇ ਸੀ ਤਾ ਚੋਂਕ ਹੁਸੈਨਪੁਰਾ ਵਾਲੀ ਸਾਈਡ ਵੱਲੋ ਇੱਕ ਨੋਜੁਵਾਨ ਹੱਥ ਇੱਕ ਮੋਮੀ ਲਿਫਾਫਾ ਫੜਿਆ ਪੈਦਲ ਆਂਉਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਵੇਖ ਕੇ ਯੱਕਦਮ ਘਬਰਾ ਗਿਆ ਤੇ ਕਾਹਲੀ ਕਦਮੀ ਪਿਛੇ ਨੂੰ ਮੁੜ ਪਿਆ ਜਿਸਨੂੰ ਸ਼ੱਕ ਦੀ ਬਿਨਾਹ ਤੇ ਸਾਥੀ ਕ੍ਰਮਚਾਰੀਆ ਦੀ ਮੱਦਦ ਨਾਲ ਕਾਬੂ ਕਰਨ ਲੱਗਾ ਤਾ ਨੋਜੁਵਾਨ ਨੇ ਕਾਹਲੀ ਨਾਲ ਆਪਣੇ ਸੱਜੇ ਹੱਥ ਵਿੱਚ ਫੜੇ ਮੋਮੀ ਲਿਫਾਫਾ ਜਿਸ ਵਿੱਚ ਕੋਈ ਵਜਨਦਾਰ ਚੀਜ ਸੀ ਨੂੰ ਸੁਟਣ ਦੀ ਕੋਸ਼ਿਸ਼ ਕਰਨ ਲੱਗੇ

ASI ਨੇ ਸਾਥੀ ਕ੍ਰਮਚਾਰੀਆਂ ਦੀ ਮੱਦਦ ਨਾਲ ਕਾਬੂ ਕੀਤਾ ਜੋ ਮੋਮੀ ਲਿਫਾਫੇ ਵਿੱਚੋਂ ਚਰਸ ਬ੍ਰਾਮਦ ਹੋਈ ਜੋ ਕਾਬੂ ਕੀਤੇ ਨੋਜੁਆਨ ਦਾ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਬਲਬੀਰ ਸਿੰਘ ਉਰਫ ਬੀਰਾ ਪੁੱਤਰ ਲਾਲ ਬਾਬੂ ਭਗਤ ਵਾਸੀ ਪਿੰਡ ਭੱਟਾਵਾਲੀਆ ਥਾਣਾ ਸੰਗੋਲੀ ਡਾਕਖਾਨਾ ਸ੍ਰੀਪੁਰ ਬਜਾਰ ਤਹਿ ਤੇ ਜਿਲ੍ਹਾ ਮੋਤੀਹਾਰੀ ਬਿਹਾਰ ਹਾਲ ਕਿਰਾਏਦਾਰ ਪ੍ਰਮਜੀਤ ਕੁਮਾਰ ਉਰਫ ਭੰਡੀ ਪੁੱਤਰ ਹਰਜਿੰਦਰ ਕੁਮਾਰ ਵਾਸੀ ਮਕਾਨ ਨੰਬਰ 47 ਗਲੀ ਨੰਬਰ 3 ਮੁਸਲਿਮਗੰਜ ਅੰਮ੍ਰਿਤਸਰ ਦੱਸਿਆ ਜੋ ਬ੍ਰਾਮਦਾ ਚਰਸ ਦਾ ਇਲੈਕਟ੍ਰੋਨਿਕ ਕੰਡਾ ਪਰ ਵਜਨ ਕਰਨ ਤੇ ਸਮੇਤ ਮੋਮੀ ਲਿਫਾਫੇ ਸਮੇਤ 01 ਕਿਲੋ 300 ਗ੍ਰਾਮ ਹੋਈ ਦੋਸ਼ੀ ਖਿਲਾਫ ਪਹਿਲਾ ਵੀ ਮੁਕੱਦਮਾ ਨੰਬਰ 400 ਮਿਤੀ 29-12-2013 ਉਕੱਤ ਧਰਾਵਾ ਤਹਿਤ ਦਰਜ ਹੋਇਆ ਹੈ ਜਿਸ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ। ਇਸਦਾ ਰਿਮਾਂਡ ਹਾਸਿਲ ਕਰ ਦੋਸ਼ੀ ਕੋਲੋ ਬਰੀਕੀ ਨਾਲ ਪੁੱਛਗਿੱਛ ਕਰਕੇ ਪਤਾ ਲਗਾਉਣਾ ਬਾਕੀ ਹੈ ਕਿ ਇਹ ਚਰਸ ਕਿਸ ਪਾਸੋ ਲੈ ਕੇ ਆਉਂਦਾ ਹੈ ਤੇ ਅੱਗੇ ਕਿਸ ਕਿਸ ਨੂੰ ਵੇਚਦਾ ਹੈ।