Connect with us

punjab

ਜਰਮਨੀ ’ਚ ਪੰਜਾਬ ਦੀ ਬੱਲੇ-ਬੱਲੇ, ਅਨਮੋਲ ਗਗਨ ਮਾਨ ਨੇ ‘ਵੂਮੈਨ ਟੂਰਿਜਮ ਮਨਿਸਟਰ ਆਫ਼ ਯੀਅਰ’ ਐਵਾਰਡ ਜਿੱਤਿਆ

Published

on

ਪੰਜਾਬ ਦੇ ਕੈਬਨਿਟ ਮੰਤਰੀ ਮੰਤਰੀ ਅਨਮੋਲ ਗਗਨ ਮਾਨ ਦਾ ਜਰਮਨੀ ‘ਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਰਮਨੀ ਦੀ ਰਾਜਧਾਨੀ ਬਰਲਿਨ ਵਿੱਚ ਸੈਰ ਸਪਾਟਾ ਉਦਯੋਗ ਨਾਲ ਸਬੰਧਤ ਅੰਤਰਰਾਸ਼ਟਰੀ ਪੱਧਰ ਦੀ ਕਾਨਫਰੰਸ ਦੌਰਾਨ ਅਨਮੋਲ ਗਗਨ ਮਾਨ ਨੂੰ ‘ਵੂਮੈਨ ਟੂਰਿਜ਼ਮ ਮਨਿਸਟਰ ਆਫ ਈਅਰ’ ਦੇ ਖਿਤਾਬ  ਨਾਲ ਸਨਮਾਨਿਤ ਕੀਤਾ ਗਿਆ।

ਇਹ ਸਨਮਾਨ ਅਨਮੋਲ ਗਗਨ ਮਾਨ ਨੂੰ ਸੈਰ ਸਪਾਟੇ ਦੇ ਖੇਤਰ ਵਿੱਚ ਸ਼ਲਾਘਾਯੋਗ ਭੂਮਿਕਾ ਨਿਭਾਉਣ ਲਈ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ, ਰਾਜ ਫਾਰਮ ਐਂਡ ਰੂਰਲ ਟੂਰਿਜ਼ਮ ਐਵਾਰਡ ਜਿੱਤਣ ਵਿੱਚ ਵੀ ਕਾਮਯਾਬ ਰਿਹਾ।

ਦੁਨੀਆਂ ਦੀਆਂ ਸੰਸਥਾਵਾਂ ਹੋਈਆਂ ਸਨ ਇਕੱਠੀਆਂ

ਇੰਟਰਨੈਸ਼ਨਲ ਟੂਰਿਜ਼ਮ ਬੋਰਿਸ ਬਰਲਿਨ (ਆਈ.ਟੀ.ਬੀ. ਬਰਲਿਨ) ਅਤੇ ਪੈਸੀਫਿਕ ਏਰੀਆ ਟਰੈਵਲ ਰਾਈਟਰਜ਼ ਐਸੋਸੀਏਸ਼ਨ (ਪਾਟਵਾ) ਦੁਆਰਾ ਸਾਂਝੇ ਤੌਰ ‘ਤੇ ਆਯੋਜਿਤ ਤਿੰਨ ਦਿਨਾਂ ਕਾਨਫਰੰਸ ਨੇ ਦੁਨੀਆ ਭਰ ਦੀਆਂ ਸੈਰ-ਸਪਾਟਾ ਉਦਯੋਗ ਦੀਆਂ ਕੰਪਨੀਆਂ ਅਤੇ ਸੰਸਥਾਵਾਂ ਨੂੰ ਇਕੱਠਾ ਕੀਤਾ ਸੀ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੁਆਰਾ ਸੂਬੇ ਵਿੱਚ ਸੈਰ ਸਪਾਟਾ ਉਦਯੋਗ ਵਿੱਚ ਕੀਤੇ ਜਾ ਰਹੇ ਸ਼ਲਾਘਾਯੋਗ ਕੰਮ ਲਈ ਐਵਾਰਡ ਜਿੱਤਿਆ।

ਕੌਣ ਹਨ ਅਨਮੋਲ ਗਗਨ ਮਾਨ?

ਅਨਮੋਲ ਗਗਨ ਮਾਨ ਪੰਜਾਬ ਸਰਕਾਰ ਵਿੱਚ ਮੰਤਰੀ ਹੋਣ ਦੇ ਨਾਲ-ਨਾਲ ਪੰਜਾਬੀ ਗਾਇਕਾ ਵੀ ਹਨ ਅਤੇ ਆਪਣੇ ਭੰਗੜੇ ਦੇ ਗੀਤਾਂ ਜਾਣੇ ਜਾਂਦੇ ਹਨ। ਗਾਇਕੀ ਦੇ ਖੇਤਰ ਵਿੱਚ ਉਨ੍ਹਾਂ ਦਾ ਖ਼ਾਸ ਯੋਗਦਾਨ  ਹੈ। ਇਸਤੋਂ ਬਾਅਦ ਉਨ੍ਹਾਂ ਰਾਜਨੀਤੀ ਵਿੱਚ ਆਪਣੀ ਕਿਸਮਤ ਅਜ਼ਮਾਈ ਅਤੇ ਵਿਧਾਨ ਸਭਾ ਵਿੱਚ ਖਰੜ ਤੋਂ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ। ਸਾਲ 2020 ਵਿੱਚ ਅਨਮੋਲ ਗਗਨ ਮਾਨ ਨੇ ਆਮ ਆਦਮੀ ਪਾਰਟੀ ਜੋਇਨ ਕੀਤੀ ਸੀ। ਉਸਤੋਂ ਬਾਅਦ 2022 ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਹ ਵਿਧਾਇਕ ਚੁਣੇ ਗਏ।

ਪਾਰਟੀ ਪਰਚਾਰ ਲਈ ਵੀ ਗਾਇਆ ਗੀਤ

ਅਨਮੋਲ ਗਗਨ ਮਾਨ ਨੇ ‘ਆਪ’ ਪਾਰਟੀ ਲਈ ਵੀ ਗੀਤਾਂ ਰਾਹੀਂ ਪ੍ਰਚਾਰ ਕੀਤਾ। ਇਸ ਦੌਰਾਨ ਯੂਥ ਵੱਲੋਂ ਉਨ੍ਹਾਂ ਦੇ ਗਾਣਿਆਂ ਨੂੰ ਬਹੁਤ ਪਸੰਦ ਕੀਤਾ ਗਿਆ।

ਮੰਤਰੀ ਮੰਡਲ ਵਿਸਤਾਰ ਦੌਰਾਨ ਬਣਾਇਆ ਗਿਆ ਮੰਤਰੀ

ਅਨਮੋਲ ਗਗਨ ਮਾਨ ਨੂੰ ਭਗਵੰਤ ਮਾਨ ਸਰਕਾਰ ਦੇ ਵਿਸਤਾਰ ਦੌਰਾਨ ਮੰਤਰੀ ਦਾ ਅਹੁਦਾ ਦਿੱਤਾ ਗਿਆ ਸੀ। ਉਨ੍ਹਾਂ ਸਮੇਤ ਪੰਜ ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸ ਦੌਰਾਨ ਅਨਮੋਲ ਗਗਨ ਮਾਨ ਨੂੰ ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲੇ, ਨਿਵੇਸ਼ ਪ੍ਰੋਤਸਾਹਨ, ਲੇਬਰ ਅਤੇ ਸ਼ਿਕਾਇਤਾਂ ਦਾ ਨਿਵਾਰਨ ਵਿਭਾਗ ਦਿੱਤੇ ਗਏ ਸਨ।