punjab
ਫਿਰੋਜ਼ਪੁਰ ‘ਚ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੁੂੰ ਕਰਨਾ ਪਿਆ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ

12 ਫਰਵਰੀ ਨੂੰ ਨਗਰ ਕੌਂਸਲ ਦੀਆਂ ਚੌਣਾਂ ਹਨ। ਜਿਸ ਨਾਲ ਛੋਟੀ ਸਰਕਾਰ ਬਣਾਈ ਗਈ ਹੈ। ਇਸ ਲਈ ਸਾਰੀਆਂ ਪਾਰਟੀਆਂ ਚੌਣ ਪ੍ਰਚਾਰ ਲਈ ਪੱਬਾ ਭਾਰ ਕੀਤਾ ਗਿਆ ਹੈ। ਜਿਸਦੇ ਮੱਦਨਜ਼ਰ ਬੀਜੇਪੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਫਿਰੋਜ਼ਪੁਰ ਪਹੁੰਚੇ ਹਨ। ਜਿੱਥੇ ਉਨ੍ਹਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨ ਪਿਆ।
ਕਿਸਾਨਾਂ ਨੇ ਇਸ ਮੌਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ‘ਤੇ ਕਿਹਾ ਬੀਜੇਪੀ ਹੁਣ ਮੂੰਹ ਲੁਕਾਉਣ ਦੀ ਥਾਂ ਲੱਭ ਰਹੀ ਹੈ। ਓਧਰ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਵਿਰੋਧ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਾਂਗਰਸ ਸਰਕਾਰ ਨੇ ਇਹ ਸਭ ਕਰਵਾਇਆ ਹੈ, ਇਸਦੇ ਨਾਲ ਹੀ ਉਨ੍ਹਾਂ ਨੇ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲੀਆਂ ਨਿਸ਼ਾਨ ਖੜੇ ਕੀਤੇ ਹਨ।
ਇਸ ਮੌਕੇ ਭਾਰੀ ਸੁਰੱਖਿਆ ਬਲ ਵੀ ਤੈਨਾਤ ਹੈ। ਪਰ ਭਾਜਪਾ ਵੱਲੋਂ ਐਸ ਐੱਚ ਓ ਸਦਰ ਨੂੰ ਸਸਪੈਂਡ ਕਰਨ ਦੀ ਮੰਗ ਵੀ ਕੀਤੀ ਗਈ ਹੈ। ਇਸ ਮੌਕੇ ਵਿਰੋਧ ਕਰਨ ਆਏ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨੀ ਅੰਦੋਲਨ ਕਾਰਨ ਬੀਜੇਪੀ ਸਰਕਾਰ ਪੂਰੀ ਤਰਾ ਘਬਰਾ ਗਈ ਹੈ ‘ਤੇ ਉਹ ਦਿੱਲੀ ਅੰਦੋਲਨ ਜਿੱਤ ਕੇ ਹੀ ਮੁੜਣਗੇ।
ਖੇਤੀ ਕਾਨੂੰਨਾਂ ਕਾਰਨ ਲੋਕਾਂ ਚ ਭਾਰੀ ਰੋਸ ਹੈ। ਜਿਸਦਾ ਸ਼ਿਕਾਰ ਆਏ ਦਿਨ ਬੀਜੇਪੀ ਦੇ ਵਰਕਰ ਹੋ ਰਹੇ ਹਨ। ਖੈਰ ਇਸ ਵਿੱਚ ਕਿਸਾਨਾਂ ਨੂੰ ਜਿੱਤ ਕਦੋਂ ਮਿਲਦੀ ਹੈ ‘ਤੇ ਭਾਜਪਾ ਦੀ ਸਿਆਸਤ ਤੇ ਇਸਦਾ ਕੀ ਅਸਰ ਹੋਵੇਗਾ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।