Connect with us

Punjab

ਵੱਡੀ ਖ਼ਬਰ :ਮੋਗਾ ਦੇ ਕਸਬਾ ਬੱਧਨੀ ਕਲਾਂ ਦੇ ਪਿੰਡ ‘ਚ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ

Published

on

17 ਦਸੰਬਰ 2023:  ਪੰਜਾਬ ਪੁਲਿਸ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ| ਪਹਿਲਾ ਲੁਧਿਆਣਾ, ਖਰੜ ਤੋਂ ਬਾਅਦ ਹੁਣ ਪੁਲਿਸ ਦੇ ਵਲੋਂ ਮੋਗਾ ਵਿਚ ਐਨਕਾਊਂਟਰ ਕੀਤਾ ਗਿਆ| ਦੱਸ ਦੇਈਏ ਕਿ ਮੋਗਾ ਦੇ ਕਸਬਾ ਬੱਧਨੀ ਕਲਾਂ ਦੇ ਪਿੰਡ ਦੋਧਰ ‘ਚ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ| ਪੁਲਿਸ ਦੇ ਵੱਲੋਂ ਬੰਬੀਹਾ ਗੈਂਗ ਦੇ 3 ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਹੈ| ਫੜੇ ਗਏ ਗੈਂਗਸਟਰਾਂ ਵਿੱਚ ਸ਼ੰਕਰ ਰਾਜਪੂਤ ਅਤੇ ਮੋਗਾ ਦਾ ਜਸਵਾ ਅਤੇ ਧਰਮਕੋਟ ਦਾ ਨਵਦੀਪ ਸਿੰਘ ਵੀ ਸ਼ਾਮਲ ਹੈ।ਇਸ ਦੌਰਾਨ ਇਕ ਗੈਂਗਸਟਰ ਡਿੱਗ ਕੇ ਜ਼ਖਮੀ ਹੋ ਗਿਆ।