Connect with us

punjab

ਵਿੱਕੀ ਮਿੱਡੂਖੇੜਾ ਦੇ ਘਰ ਪਹੁੰਚੇ ਬਿਕਰਮ ਮਜੀਠੀਆ

Published

on

majithia

ਬੰਠਿਡਾ : ਬੀਤੇ ਦਿਨੀਂ ਮੋਹਾਲੀ ਚ ਯੂਥ ਅਕਾਲੀ ਆਗੂ ਵਿਕਰਮਜੀਤ ਸਿੰਘ ਵਿੱਕੀ ਮਿੱਡੂਖੇੜਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਅੱਜ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਹੋਰ ਅਕਾਲੀ ਆਗੂਆਂ ਨਾਲ ਵਿੱਕੀ ਮਿੱਡੂਖੇੜਾ ਦੇ ਘਰ ਪਿੰਡ ਮਿੱਡੂਖੇੜਾ ਵਿਖੇ ਪਹੁੰਚੇ । ਉਹਨਾਂ ਵਿੱਕੀ ਮਿੱਡੂਖੇੜਾ ਦੇ ਭਰਾ ਅਜੇਪਾਲ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਰਗਟ ਕੀਤਾ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੇਲ ਚ ਬੈਠੇ ਲੋਕ ਗੈਂਗ ਚਲਾ ਰਹੇ ਹਨ ।

ਪੰਜਾਬ ਚ ਅਮਨ ਕਾਨੂੰਨ ਦੇ ਮਾਮਲੇ ਚ ਸਰਕਾਰ ਬਿਲਕੁਲ ਫੇਲ ਹੋ ਚੁਕੀ ਹੈ। ਮੋਹਾਲੀ ਅਤੇ ਸ੍ਰੀ ਅਮ੍ਰਿਤਸਰ ਸਾਹਿਬ ਵਰਗੇ ਵਡੇ ਸ਼ਹਿਰਾਂ ਚ ਜੋ ਘਟਨਾਵਾਂ ਹੋਈਆ ਲੋਕ ਉਸ ਨਾਲ ਸਹਿਮਤ ਚ ਹਨ। ਕਾਂਗਰਸ ਸਰਕਾਰ ਗੈਂਗਸ਼ਟਰਾਂ ਨੂੰ ਸਰਪ੍ਰਸਤੀ ਦੇ ਰਹੀ, ਇਸਦੇ ਨਤੀਜੇ ਸੂਬੇ ਲਈ ਮਾੜੇ ਨਿਕਲਣਗੇ। ਉਹਨਾਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਗੈਂਗਸ਼ਟਰਾਂ ਨਾਲ ਸਬੰਧਾਂ ਦੇ ਦੋਸ਼ ਲਾਏ। ਉਹਨਾਂ ਕਿਹਾ ਕਿ ਕਾਂਗਰਸ ਦੀ ਸਰਪ੍ਰਸਤੀ ਚ ਸਭ ਚਲ ਰਿਹਾ ਅਤੇ ਕਾਂਗਰਸ ਇਹਨਾਂ ਗੈਂਗਸ਼ਟਰਾਂ ਨੂੰ ਵਿਧਾਨ ਸਭਾ ਚੋਣਾਂ ਚ ਵਰਤਣਾ ਚਾਹੁੰਦੀ ਹੈ