Connect with us

punjab

ਕੋਟਕਪੂਰਾ ਗੋਲੀਕਾਂਡ ‘ਤੇ ਖੁੱਲ੍ਹ ਕੇ ਬੋਲੇ ਬਰਾੜ ਜੇ ਮੈਂ ਬਾਦਲ ਸਾਬ੍ਹ ਦਾ ਨਾਂਅ ਲੈ ਦਿੰਦਾ ਤਾਂ ਮੈਂ ਨਾ ਫਸਦਾ

Published

on

ਕੋਟਕਪੂਰਾ : ਕੋਟਕਪੂਰਾ ਗੋਲੀਕਾਂਡ 'ਤੇ ਪਹਿਲੀ ਵਾਰੀ ਮਨਤਾਰ ਸਿੰਘ ਬਰਾੜ ਨੇ ਖੁੱਲ੍ਹ ਕੇ ਗੱਲ ਕਰਦਿਆਂ ਕਿਹਾ ਹੈ ਕਿ ਜੇਕਰ ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਂਅ ਲੈ ਦਿੰਦੇ ਤਾਂ ਉਹ ਕੇਸ ਵਿੱਚ ਸ਼ਾਇਦ ਨਾ ਫਸਦੇ। ਨਿਊਜ਼18 'ਤੇ ਲਾਈਵ ਗੱਲਬਾਤ ਦੌਰਾਨ ਕੋਟਕਪੂਰਾ ਤੋਂ ਵਿਧਾਇਕ ਰਹੇ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਇਹ ਸਿਰਫ਼ ਮੈਨੂੰ ਫਸਾ ਕੇ ਬਾਦਲ ਸਾਬ੍ਹ ਨੂੰ ਫਸਾਉਣਾ ਚਾਹੁੰਦੇ ਸਨ। ਦੱਸ ਦੇਈਏ ਕਿ ਮਨਤਾਰ ਬਰਾੜ, ਕੋਟਕਪੂਰਾ ਗੋਲੀਕਾਂਡ ਅਤੇ ਬੇਅਦਬੀ ਮਾਮਲੇ ਵਿੱਚ ਕੇਂਦਰ ਰਹੇ ਹਨ। ਉਨ੍ਹਾਂ ਨੂੰ ਮਾਮਲੇ ਵਿੱਚ ਪੁਲਿਸ ਵੱਲੋਂ ਨਾਮਜ਼ਦ ਕੀਤਾ ਗਿਆ ਸੀ। 

ਸੀਨੀਅਰ ਅਕਾਲੀ ਆਗੂ ਬਰਾੜ ਨੇ ਉਸ ਦਿਨ ਬਾਰੇ ਦਸਦਿਆਂ ਕਿਹਾ ਕਿ ਉਸ ਰਾਤ ਕਮਿਸ਼ਨਰ ਦਾ ਫੋਨ ਚੁੱਕਣ ਨੂੰ ਲੈ ਕੇ ਉਹ ਅੱਜ ਤੱਕ ਪਛਤਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਸ ਰਾਤ ਮੈਂ ਪ੍ਰਸ਼ਾਸਨ ਦਾ ਫੋਨ ਨਾ ਚੁੱਕਦਾ ਤਾਂ ਇਹ ਸਭ ਨਾ ਹੁੰਦਾ। ਉਨ੍ਹਾਂ ਕਿਹਾ ਕਿ ਮੈਂ ਕੋਟਕਪੂਰਾ ਚੌਕ ਵਿੱਚ ਲੱਗੇ ਧਰਨੇ ਵਿੱਚ ਜਾ ਕੇ ਲੋਕਾਂ ਨੂੰ ਮਿਲਣਾ ਚਾਹੁੰਦਾ ਸੀ, ਪਰ ਮੈਨੂੰ ਪ੍ਰਸ਼ਾਸਨ ਨੇ ਰੋਕ ਦਿੱਤਾ ਕਿ ਉਥੇ ਮਾਹੌਲ ਠੀਕ ਨਹੀਂ ਹੈ। 

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਵੀ 5 ਸਾਲ ਨਿਕਲ ਚੁੱਕੇ ਹਨ, ਇਹ ਵੀ ਜਾਂਚ ਨੂੰ ਕਿਸੇ ਨਤੀਜੇ ਤੱਕ ਨਹੀਂ ਲੈ ਕੇ ਜਾ ਸਕੇ। ਸਿਰਫ਼ ਸਾਨੂੰ ਰਾਜਨੀਤੀ ਦਾ ਸ਼ਿਕਾਰ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਹੁਣ ਲੋਕ ਸਭ ਸਮਝ ਚੁੱਕੇ ਹਨ ਅਤੇ ਇਸ ਵਾਰੀ ਹਾਲਾਤ ਪਹਿਲਾਂ ਵਰਗੇ ਨਹੀਂ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਕੋਟਕਪੂਰਾ ਸੀਟ ਤੋਂ ਮੁੜ ਅਕਾਲੀ ਦਲ ਦਾ ਝੰਡਾ ਲਹਿਰਾਵੇਗਾ।