Connect with us

punjab

ਅੱਧੀ ਰਾਤੀਂ ਕੈਦ ਹੋਇਆ CCTV ‘ਚ ਕੈਪਟਨ ਦੇ ਜ਼ਿਲ੍ਹੇ ‘ਚ ਖ਼ੋਫਨਾਕ ਵਾਕਿਆ

Published

on

cctv patiala

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇਂ ‘ਚ ਆਏ ਦਿਨ ਕੋਈ ਨਾ ਕੋਈ ਲੁਟ ਮਾਰ ਦੀਆ ਖਬਰਾਂ ਦੇਖਣ ਨੂੰ ਮਿਲਦੀਆਂ ਹਨ। ਇਸ ਤਰ੍ਹਾਂ ਹੀ ਇਕ ਹੋਰ ਵਾਰਦਾਤ CCTV ‘ਚ ਹੋਈ ਹੈ। ਇਸ ਦੌਰਾਨ ਦੇਖਿਆ ਗਿਆ ਕਿ ਲੁਟੇਰਿਆਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਰਾਤ ਦੇ ਸਮੇਂ 6 ਲੁਟੇਰੇ ਇਨੋਵਾ ਕਾਰ ‘ਚ ਪਟਿਆਲਾ-ਸਰਹਿੰਦ ਰੋਡ ‘ਤੇ ਸਥਿਤ ਰਿਲਾਇੰਸ ਪੈਟਰੋਲ ਪੰਪ ‘ਤੇ ਆਏ ਅਤੇ ਮੁਲਾਜ਼ਮ ਨੂੰ ਪੈਟਰੋਲ ਪਾਉਣ ਲਈ ਕਿਹਾ। ਇਸ ਦੌਰਾਨ ਜਿਵੇਂ ਹੀ ਇਹ ਲੁਟੇਰੇ ਬਾਹਰ ਆਏ ਤੇ ਪਿਸਤੌਲ ਦਿਖਾ ਕਿ ਪੈਟਰੋਲ ਪੰਪ ਦੇ ਮੁਲਾਜ਼ਮਾਂ ਨੂੰ ਡਰਾ ਦਿੱਤਾ। ਇਸ ਤੋਂ ਬਾਅਦ ਲੁਟੇਰਿਆਂ ਨੇ 6 ਹਜ਼ਾਰ ਦੇ ਕਰੀਬ ਨਕਦੀ ਲੁੱਟ ਲਈ ਤੇ ਜ਼ਰੂਰੀ ਕਾਗਜ਼ਾਤ ਵੀ ਲੁੱਟ ਗਏ। ਲੁਟੇਰੇ ਵਾਪਸ ਜਾਂਦੇ ਹੋਏ ਸੁਰੱਖਿਆ ਮੁਲਾਜ਼ਮ ਦੀ ਰਿਵਾਲਵਰ ਵੀ ਨਾਲ ਲੈ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ। ਡੀ. ਐਸ. ਪੀ. ਸੌਰਵ ਜੈਨ ਮੁਤਾਬਕ ਇਹ ਵਾਕਿਆ ਰਾਤ ਦੇ ਕਰੀਬ 2 ਵਜੇ ਵਾਪਰਿਆ। ਇਹ ਸਾਰੀ ਘਟਨਾ ਪੈਟਰੋਲ ਪੰਪ ‘ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ‘ਚ ਕੈਦ ਹੋ ਹੋ ਗਈ ਹੈ। ਪੁਲਸ ਵੱਲੋਂ ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਜਾ ਰਹੀ ਹੈ।