Connect with us

Crime

ਔਲਾਦ ਨਾ ਹੋਣ ‘ਤੇ ਕੀਤਾ ਨੂੰਹ ਦਾ ਕਤਲ

Published

on

14 ਅਕਤੂਬਰ 2023: ਨਾਭਾ, ਪਟਿਆਲਾ ‘ਚ ਸਹੁਰੇ ਵਾਲਿਆਂ ਨੇ ਦਾਜ ਦੀ ਮੰਗ ਤੇ ਬੱਚਾ ਨਾ ਹੋਣ ‘ਤੇ ਕੀਤਾ ਨੂੰਹ ਦਾ ਕਤਲ । ਜੁਰਮ ਨੂੰ ਛੁਪਾਉਣ ਲਈ ਪੇਕੇ ਦੇ ਪਰਿਵਾਰ ਨੂੰ ਬਿਨਾਂ ਦੱਸੇ ਹੀ ਦੇਰ ਸ਼ਾਮ ਅੰਤਿਮ ਸੰਸਕਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਫ਼ਿਰ ਵੀ ਪੇਕੇ ਦਾ ਪਰਿਵਾਰ ਮੌਕੇ ‘ਤੇ ਪਹੁੰਚ ਗਿਆ। ਚਿਤਾ ‘ਤੇ ਪਾਣੀ ਪਾ ਕੇ ਅੱਗ ‘ਤੇ ਕਾਬੂ ਪਾਇਆ ਗਿਆ ਅਤੇ ਅੱਧੀ ਸੜੀ ਹੋਈ ਲਾਸ਼ ਨੂੰ ਪੁਲਸ ਨੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਨੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਪਤੀ, ਸੱਸ, ਸਹੁਰਾ, ਦੋ ਨਨਾਣ ਸਣੇ 6 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਮ੍ਰਿਤਕਾ ਦੀ ਪਛਾਣ ਪਰਮਜੀਤ ਕੌਰ (23) ਵਜੋਂ ਹੋਈ ਹੈ।

ਵਿਆਹੁਤਾ ਦੇ ਭਰਾ ਸੁਰਜੀਤ ਸਿੰਘ ਵਾਸੀ ਸੰਗਰੂਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਭੈਣ ਪਰਮਜੀਤ ਕੌਰ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਨਿੰਮਾ ਰਾਮ ਵਾਸੀ ਬਾਜ਼ੀਗਰ ਬਸਤੀ ਅਲੌਹਰਾ ਗੇਟ ਨਾਭਾ ਨਾਲ ਹੋਇਆ ਸੀ। ਵਿਆਹ ਦੇ ਕੁਝ ਸਮੇਂ ਬਾਅਦ ਹੀ ਉਸ ਦੀ ਭੈਣ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕੀਤਾ ਜਾਣ ਲੱਗਾ। ਬੱਚਾ ਨਾ ਹੋਣ ਦੇ ਬਾਵਜੂਦ ਉਸ ਨੂੰ ਤਾਅਨਾ ਮਾਰਿਆ ਜਾਂਦਾ ਸੀ। ਕਰੀਬ ਦੋ ਮਹੀਨੇ ਪਹਿਲਾਂ ਉਸ ਨੇ ਆਪਣੀ ਭੈਣ ਦੇ ਸਹੁਰੇ ਨੂੰ 50 ਹਜ਼ਾਰ ਰੁਪਏ ਦਿੱਤੇ ਸਨ।