Punjab
ਜਲੰਧਰ ’ਚ ਅਸ਼ੋਕ ਮਿੱਤਲ ਦੇ ਘਰ ED ਦਾ ਛਾਪਾ
ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਆਮ ਆਦਮੀ ਪਾਰਟੀ ਦੇ ਉਪ ਨੇਤਾ ਅਸ਼ੋਕ ਮਿੱਤਲ ਦੇ ਘਰ ਐਨਫੋਰਸਮੈਂਟ ਡਾਇਰੈਕਟੋਰੇਟ, ਯਾਨੀ ਈ.ਡੀ. ਵੱਲੋਂ ਛਾਪਾ ਮਾਰਿਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ, ਜਲੰਧਰ ‘ਚ ਸਥਿਤ ਅਸ਼ੋਕ ਮਿੱਤਲ ਦੇ ਨਿਵਾਸ ‘ਤੇ ਸਵੇਰੇ ਸਵੇਰੇ ਈ.ਡੀ. ਦੀ ਟੀਮ ਪਹੁੰਚੀ। ਟੀਮ ਵੱਲੋਂ ਘਰ ਦੇ ਅੰਦਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਕਈ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਹਾਲਾਂਕਿ, ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਛਾਪੇਮਾਰੀ ਕਿਸ ਮਾਮਲੇ ਨਾਲ ਸੰਬੰਧਿਤ ਹੈ, ਪਰ ਸੂਤਰਾਂ ਮੁਤਾਬਕ ਇਹ ਕਾਰਵਾਈ ਵਿੱਤੀ ਲੈਣ-ਦੇਣ ਜਾਂ ਕਿਸੇ ਪੁਰਾਣੇ ਮਾਮਲੇ ਨਾਲ ਜੁੜੀ ਹੋ ਸਕਦੀ ਹੈ।
ਇਸ ਕਾਰਵਾਈ ਤੋਂ ਬਾਅਦ ਇਲਾਕੇ ਵਿੱਚ ਹਲਚਲ ਮਚ ਗਈ ਹੈ ਅਤੇ ਰਾਜਨੀਤਿਕ ਗਲਿਆਰਿਆਂ ‘ਚ ਵੀ ਚਰਚਾਵਾਂ ਤੇਜ਼ ਹੋ ਗਈਆਂ ਹਨ।ਫਿਲਹਾਲ ਈ.ਡੀ. ਦੀ ਟੀਮ ਵੱਲੋਂ ਜਾਂਚ ਜਾਰੀ ਹੈ ਅਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਹੋਰ ਅਪਡੇਟ ਲਈ ਸਾਡੇ ਨਾਲ ਬਣੇ ਰਹੋ।
