Punjab
ਅਸ਼ੋਕ ਮਿੱਤਲ ਦੇ ਘਰ ਰੇਡ, CM ਮਾਨ ਦਾ ਜਵਾਬ
ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਆਮ ਆਦਮੀ ਪਾਰਟੀ ਦੇ ਉਪ ਨੇਤਾ ਅਸ਼ੋਕ ਮਿੱਤਲ ਦੇ ਘਰ ਐਨਫੋਰਸਮੈਂਟ ਡਾਇਰੈਕਟੋਰੇਟ, ਯਾਨੀ ਈ.ਡੀ. ਵੱਲੋਂ ਛਾਪਾ ਮਾਰਿਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ, ਜਲੰਧਰ ‘ਚ ਸਥਿਤ ਅਸ਼ੋਕ ਮਿੱਤਲ ਦੇ ਨਿਵਾਸ ‘ਤੇ ਸਵੇਰੇ ਸਵੇਰੇ ਈ.ਡੀ. ਦੀ ਟੀਮ ਪਹੁੰਚੀ। ਟੀਮ ਵੱਲੋਂ ਘਰ ਦੇ ਅੰਦਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਕਈ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਹਾਲਾਂਕਿ, ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਛਾਪੇਮਾਰੀ ਕਿਸ ਮਾਮਲੇ ਨਾਲ ਸੰਬੰਧਿਤ ਹੈ, ਪਰ ਸੂਤਰਾਂ ਮੁਤਾਬਕ ਇਹ ਕਾਰਵਾਈ ਵਿੱਤੀ ਲੈਣ-ਦੇਣ ਜਾਂ ਕਿਸੇ ਪੁਰਾਣੇ ਮਾਮਲੇ ਨਾਲ ਜੁੜੀ ਹੋ ਸਕਦੀ ਹੈ।
CM ਮਾਨ ਦਾ ਟਵੀਟ
ਈਡੀ ਦੀ ਛਾਪੇਮਾਰੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਹੈ। ਉਨ੍ਹਾਂ ਨੇ ਕਿਹਾ , ਕਿ ‘ਭਾਜਪਾ ਨੇ ਪੰਜਾਬ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆ ਹਨ। ‘ਅਸੀਂ ਵੀ ਉਹ ਪੱਤੇ ਹਾਂ ਜੋ ਟਾਹਣੀ ਟੁੱਟਣ ਤੋਂ ਬਾਅਦ ਡਿੱਗਣਗੇ । ‘ਤੂਫਾਨਾਂ ਨੂੰ ਕਹੋ ਕਿ ਉਹ ਆਪਣੀ ਹੱਦ ਵਿੱਚ ਰਹਿਣ।

