Connect with us

punjab

ਰੋਪੜ ‘ਚ ਹੋ ਰਹੇ ਖ਼ੂਨਦਾਨ ਕੈਂਪ ‘ਚ ਜਾ ਪਹੁੰਚੇ ਕਿਸਾਨ, ਦੋਵੇਂ ਪਾਸਿਓ ਸ਼ੁਰੂ ਹੋਈ ਨਾਅਰੇਬਾਜ਼ੀ

Published

on

rss blood camp

ਕੌਮੀ ਸਵੈਸੇਵਕ ਸੰਘ ਵੱਲੋਂ ਵੀਰਵਾਰ ਨੂੰ ਰੋਪੜ ਜ਼ਿਲ੍ਹੇ ਦੇ ਨੂਰਪੁਰਬੇਦੀ ਥਾਣਾ ਖੇਤਰ ‘ਚ ਬਾਬਾ ਬਾਲ ਜੀ ਦੇ ਆਸ਼ਰਮ ‘ਚ ਖ਼ੂਨਦਾਨ ਕੈਂਪ ਲਗਾਇਆ ਜਾਣਾ ਸੀ। ਜਦ ਹੀ ਇਸ ਦਾ ਪਤਾ ਕਿਸਾਨ ਜਥੇਬੰਦੀਆਂ ਨੂੰ ਪਤਾ ਲੱਗਿਆਂ ਤਾਂ ਉਹ ਵਿਰੋਧ ਲਈ ਪਹੁੰਚ ਗਏ। ਜਿਸ ਨਾਲ ਉਨ੍ਹਾਂ ਨੇ ਉੱਥੇ ਪਹੁੰਚ ਕੇ ਵਿਰੋਧ ਕੀਤਾ ਜਿਸ ਕਾਰਨ ਮਾਹੌਲ ਤਨਾਅਪੂਰਨ ਹੋ ਗਿਆ। ਇਸ ਲਈ ਰੋਪੜ ਜ਼ਿਲ੍ਹੇਂ ‘ਚ ਪੁਲਿਸ ਵੱਡੀ ਗਿਣਤੀ ‘ਚ ਤਾਇਨਾਕਤ ਹੈ। ਇਸ ਦੌਰਾਨ ਕਿਸਾਨ ਜੱਥੇਬਦੀਆਂ ਤੇ ਆਰਐੱਸਐੱਸ ਆਗੂਆਂ ਵਿਚਕਾਰ ਬਹਿਸ ਜਾਰੀ ਹੈ। ਦੋਵੇਂ ਪਾਸਿਓਂ ਨਾਅਰੇਬਾਜ਼ੀ ਹੋ ਰਹੀ ਹੈ। ਮੌਕੇ ‘ਤੇ ਪੁਲਿਸ ਹਾਲਾਤ ‘ਤੇ ਕਾਬੂ ਪਾਉਣ ਦਾ ਯਤਨ ਕਰ ਰਹੀ ਹੈ। ਪੁਲਿਸ ਨੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਮੌਕੇ ‘ਤੇ ਰੋਕਣ ਦੀ ਯਤਨ ਕੀਤਾ, ਪਰ ਉਹ ਨਹੀਂ ਰੁਕੇ।

ਕੌਮੀ ਸਵੈਸੇਵਕ ਸੰਘ ਨੇ ਜ਼ਿਲ੍ਹੇ ‘ਚ ਖ਼ੂਨ ਦੀ ਘਾਟ ਦੇ ਮੱਦੇਨਜ਼ਰ ਖ਼ੂਨਦਾਨ ਕੈਂਪ ਲਗਾਇਆ ਸੀ। ਇਸ ਸਬੰਧੀ ਰੂਪਨਗਰ ਸਿਹਤ ਵਿਭਾਗ ਨੂੰ ਦਿੱਤੇ ਗਏ ਪੱਤਰ ਵਿਚ ਕੌਮੀ ਸਵੈ-ਸੈਵਕ ਸੰਘ ਨੇ 20 ਮਈ ਨੂੰ ਨੂਰਪੁਰਬੇਦੀ, 22 ਮਈ ਨੂੰ ਆਨੰਦਪੁਰ ਸਾਹਿਬ ਤੇ 23 ਮਈ ਨੂੰ ਰੂਪਨਗਰ ‘ਚ ਖ਼ੂਨਦਾਨ ਕੈਂਪ ਲਗਾਉਣੇ ਹਨ। ਨੂਰਪੁਰਬੇਦੀ ‘ਚ ਬਾਬਾ ਬਾਲ ਜੀ ਦੇ ਆਸ਼ਰਮ ‘ਚ ਕੈਂਪ ਲਗਾਉਣ ਵਾਲੀ ਥਾਂ ‘ਤੇ ਪੂਰੀ ਤਿਆਰ ਹੋ ਚੁੱਕੀ ਸੀ ਤੇ ਬਲੱਡ ਬੈਂਕ ਦੀ ਟੀਮ ਵੀ ਪਹੁੰਚ ਚੁੱਕੀ ਸੀ। ਕਿਸਾਨ ਜਥੇਬੰਦੀਆਂ ਨੂੰ ਜਦੋਂ ਇਸ ਬਾਰੇ ਪਤਾ ਚੱਲਿਆ ਤਾਂ ਉਹ ਮੌਕੇ ‘ਤੇ ਪਹੁੰਚ ਗਈਆਂ ਤੇ ਖ਼ੂਨਦਾਨ ਕੈਂਪ ਨਾ ਲਾਉਣ ਦੇਣ ਦੀ ਗੱਲ ਕਹੀ। ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਆਰਐੱਸਐੱਸ ਆਗੂਆਂ ਵਿਚਕਾਰ ਤਿੱਖੀ ਬਹਿਸ ਵੀ ਹੋਈ। ਕਿਸਾਨ ਕੈਂਪ ਨਾ ਲਗਾਉਣ ਦੇਣ ‘ਤੇ ਅੜੇ ਰਹੇ। ਇਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ। ਮੌਕੇ ‘ਤੇ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਹੈ।