Connect with us

punjab

ਜਾਣੋ ਕੌਣ ਹਨ ਨਵੀਂ ਐੱਸ.ਆਈ.ਟੀ ਦੇ ਕੋਟਕਪੂਰਾ ਪੁਲਿਸ ਗੋਲੀ ਕਾਂਡ ਮਾਮਲੇ ‘ਚ ਜਾਂਚ ਕਰਨ ਵਾਲੇ ਅਫ਼ਸਰ

Published

on

sit

ਪੰਜਾਬ ਸਰਕਾਰ ਵੱਲੋਂ ਬੇਅਦਬੀ ਕੋਟਕਪੂਰਾ ਪੁਲਿਸ ਗੋਲੀ ਕਾਂਡ ਦੀ ਜਾਂਚ ਕਰਨ ਲਈ ਤਿੰਨ ਸੀਨੀਅਰ ਪੁਲਿਸ ਅਫਸਰਾਂ ’ਤੇ ਅਧਾਰਿਤ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਪੰਜਾਬ-ਹਰਿਆਣਾ ਹਾਈ ਕੋਰਟ ਨੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਨੂੰ ਤਰਜੀਹੀ ਆਧਾਰ ’ਤੇ ਛੇ ਮਹੀਨਿਆਂ ਵਿਚ ਮੁਕੰਮਲ ਕਰਨ ਦੇ ਹੁਕਮ ਦਿੱਤੇ ਹਨ। ਨਵੀਂ ਗਠਿਤ ਵਿਜੀਲੈਂਸ ਬਿਊਰੋ ਐੱਲ.ਕੇ. ਯਾਦਵ, ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਅਤੇ ਡੀ. ਆਈ. ਜੀ. ਫਰੀਦਕੋਟ ਰੇਂਜ ਸੁਰਜੀਤ ਸਿੰਘ ਸ਼ਾਮਲ ਹਨ ਜੋ ਕੋਟਕਪੂਰਾ ਗੋਲੀਬਾਰੀ ਦੀਆਂ ਘਟਨਾਵਾਂ ਦੇ ਸਬੰਧ ਵਿਚ ਦਰਜ ਦੋ ਐੱਫ. ਆਈ. ਆਰਜ. (ਮਿਤੀ 14 ਅਕਤੂਬਰ 2015 ਅਤੇ 7 ਅਗਸਤ, 2018) ਦੀ ਜਾਂਚ ਕਰਨਗੇ। ਆਓ ਤੁਹਾਨੂੰ ਦੱਸਦੇ ਹਾਂ ਕਿ ਕੌਣ ਹਨ ਐਸ.ਆਈ.ਟੀ ਅਫ਼ਸਰ : –

ਐੱਲ.ਕੇ. ਯਾਦਵ 1995 ਬੈਚ ਦੇ ਆਈ. ਪੀ. ਐੱਸ. ਅਫ਼ਸਰ ਹਨ। ਵਿਜੀਲੈਂਸ ਬਿਊਰੋ ਵਿਚ ਏ. ਡੀ. ਜੀ. ਪੀ. ਹਨ। ਉਹ ਆਈ. ਜੀ. ਜਲੰਧਰ, ਆਈ. ਜੀ. ਕ੍ਰਾਈਮ, ਡੀ. ਆਈ. ਜੀ. ਪਟਿਆਲਾ ਅਤੇ 5 ਜ਼ਿਲ੍ਹਿਆਂ ਵਿਚ ਐੱਸ. ਐੱਸ. ਪੀ. ਰਹਿ ਚੁੱਕੇ ਹਨ। ਉਨ੍ਹਾਂ ਬਾਬਾ ਫਰੀਦ ਯੂਨੀਵਰਸਿਟੀ ’ਚ ਪੀ. ਐੱਮ. ਟੀ. ਟੈਸਟ ਘਪਲੇ ਦਾ ਪਰਦਾਫਾਸ਼ ਵੀ ਕੀਤਾ। ਯਾਦਵ ਅੰਮ੍ਰਿਤਸਰ ਚੱਢਾ ਖ਼ੁਦਕੁਸ਼ੀ ਮਾਮਲੇ ਦੀ ਜਾਂਚ ਵੀ ਕਰ ਚੁੱਕੇ ਹਨ। ਇਸ ਵਿਚ ਵੱਡੇ ਪੁਲਿਸ ਅਫ਼ਸਰਾਂ ਦੇ ਨਾਂ ਵੀ ਆਏ ਸਨ।

ਰਾਕੇਸ਼ ਅਗਰਵਾਲ ਮੁੱਖ ਮੰਤਰੀ ਦੀ ਸੁਰੱਖਿਆ ਵਿਚ ਆਈ. ਜੀ. ਸਕਿਓਰਿਟੀ ਰਹਿ ਚੁੱਕੇ ਹਨ। ਕਪੂਰਥਲਾ, ਹੁਸ਼ਿਆਰਪੁਰ ਸਣੇ ਕਈ ਜ਼ਿਲ੍ਹਿਆਂ ਵਿਚ ਐੱਸ. ਐੱਸ. ਪੀ. ਰਹੇ ਹਨ। ਇਨ੍ਹਾਂ ਨੂੰ 15 ਅਗਸਤ 2016 ਨੂੰ ਪ੍ਰੈਜ਼ੀਡੈਂਟ ਪੁਲਿਸ ਮੈਡਲ ਐਵਾਰਡ ਨਾਲ ਵੀ ਨਿਵਾਜ਼ਿਆਂ ਜਾ ਚੁੱਕਾ ਹੈ। ਅਗਰਵਾਲ ਨੇ ਲੁਧਿਆਣਾ ਦੇ ਸਾਈਕਲ ਵਪਾਰੀ ਦੇ ਪੁੱਤ-ਨੂੰਹ ਕਤਲ ਕੇਸ ਦਾ ਖੁਲਾਸਾ ਵੀ ਕੀਤਾ ਸੀ।

ਏ. ਆਈ. ਜੀ. ਵਿਜੀਲੈਂਸ ਬਿਊਰੋ, ਐੱਸ. ਐੱਸ. ਪੀ. ਜਗਰਾਓਂ ਤੋਂ ਇਲਾਵਾ ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ਐੱਸ. ਪੀ. ਵਜੋਂ ਸੇਵਾ ਨਿਭਾਅ ਚੁੱਕੇ ਹਨ। ਇਨ੍ਹਾਂ ਨੇ ਸਰਕਾਰੀ ਵਿਭਾਗਾਂ ਵਿਚ ਰਿਸ਼ਵਤ ਲੈ ਕੇ ਨੌਕਰੀ ਲਗਾਉਣ ਦੇ ਮਾਮਲੇ ਦੀ ਵੀ ਜਾਂਚ ਕੀਤੀ ਸੀ, ਜਿਸ ਵਿਚ ਕਈ ਸਿਆਸੀ ਲੀਡਰਾਂ ਦੇ ਨਾਮ ਵੀ ਉਜਾਗਰ ਹੋਏ ਸਨ।