punjab
20 ਅਗਸਤ ਨੂੰ ਲੈਕੇ ਕਿਸਾਨਾਂ ਨੇ ਕੀਤਾ ਵੱਡਾ ਐਲਾਨ,ਦੱਸੀ ਅਗਲੀ ਰਣਨੀਤੀ

ਫਰੀਦਕੋਟ : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੱਲੋਂ ਅੱਜ ਇਕ ਪ੍ਰੈਸ ਵਾਰਤਾ ਕਰ ਐਲਾਨ ਕੀਤਾ ਕਿ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਮੈਂਬਰ ਪੰਜਾਬ ਸਰਕਾਰ ਅਤੇ ਨਿੱਜੀ ਖੰਡ ਮਿੱਲਾ ਵੱਲ ਗੰਨੇ ਦੀ ਫਸਲ ਦੀ ਬਕਾਇਆ ਰਾਸ਼ੀ ਨੂੰ ਲੈਕੇ 20 ਅਗਸਤ ਨੂੰ ਜਲੰਧਰ ਵਿਖੇ ਇੱਕ ਵਿਸ਼ਾਲ ਸੰਘਰਸ਼ ਵਿੱਢਣ ਜ਼ਾ ਰਹੇ ਹਨ ਜਿਸ ਤਹਿਤ ਉਨ੍ਹਾਂ ਵੱਲੋਂ ਹਾਈਵੇ ਜਾਮ ਕਰ ਸਰਕਾਰ ਖ਼ਿਲਾਫ਼ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੀ ਅਤੇ ਉਨ੍ਹਾਂ ਦੇ ਚਹੇਤਿਆਂ ਦੀਆਂ ਨਿੱਜੀ ਖੰਡ ਮਿੱਲਾ ਵੱਲ ਕਿਸਾਨਾਂ ਦੇ ਕਰੋੜਾਂ ਰੁਪਏ ਦੀ ਗੰਨੇ ਦੀ ਫਸਲ ਦੀ ਰਾਸ਼ੀ ਬਕਾਇਆ ਹੈ ਪਰ ਵਾਰ ਵਾਰ ਵਿਰੋਧ ਕਰਨ ਦੇ ਬਾਵਜੂਦ ਵੀ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਬਕਾਇਆ ਜਾਰੀ ਨਹੀ ਕੀਤਾ ਜਾ ਰਿਹਾ ਜਿਸ ਨੂੰ ਲੈਕੇ 20 ਅਗਸਤ ਤੋ ਆਰ ਪਾਰ ਦੀ ਲੜਾਈ ਲਈ ਸੰਘਰਸ਼ ਸ਼ੁਰੂ ਕੀਤਾ ਜਾ ਰੀਹਾ ਹੈ ਜਿਸ ਚ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਸ਼ਮਿਲ ਹੋਣਗੀਆਂ।ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਕਿਸਾਨਾਂ ਦਾ ਕਰੋੜਾਂ ਰੁਪਏ ਬਕਾਇਆ ਨਹੀ ਦੇ ਰਹੀ ਦੂਜੇ ਪਾਸੇ ਪਾਕਿਸਤਾਨ ਵਰਗੇ ਦੇਸ਼ ਜਿਨ੍ਹਾਂ ਨੂੰ ਭਾਰਤ ਸਰਕਾਰ ਆਪਣਾ ਦੁਸ਼ਮਣ ਦੇਸ਼ ਮਨਦੀ ਹੈ ਉਸ ਨਾਲ ਖੰਡ ਦੇ ਸੋਦੇ ਕਰ ਰਹੀ ਹੈ ।
ਜਿਸ ਨਾਲ ਸਰਕਾਰ ਦੇ ਫ਼ਸਲੀ ਵਿਭਿੰਨਤਾ ਦੇ ਵਿਚਾਰ ਨੂੰ ਸੱਟ ਲਗਦੀ ਹੈ ਕਿਉਕਿ ਅਗਰ ਕਿਸਾਨ ਵਿਭਿੰਨ ਫਸਲ ਬੀਜਦਾ ਹੈ ਤਾਂ ਉਸਦਾ ਇਹ ਬੁਰਾ ਹਾਲ ਹੁੰਦਾ ਹੈ।ਨਾਲ ਹੀ ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਕੇਂਦਰ ਸਰਕਾਰ ਗਲਤ ਪਰਚਾਰ ਕਰ ਖੇਤੀ ਕਨੂੰਨਾਂ ਚ ਕੁੱਝ ਸੋਧਾਂ ਕਰਨ ਦੀ ਅਫਵਾਹ ਉਡਾ ਕੇ ਕਿਸਾਨ ਮੋਰਚੇ ਨੂੰ ਫ਼ਤਹਿ ਕਰਨ ਦੀ ਗੱਲ ਕਹਿ ਰਹੀ ਹੈ ਪਰ ਸਾਡਾ ਇਕੋ ਇਕ ਫੈਸਲਾ ਹੈ ਕੇ ਜਦ ਤੱਕ ਤਿੰਨੋਂ ਕਾਲੇ ਕਨੂੰਨ ਰੱਦ ਨਹੀ ਹੁੰਦੇ ਸਾਡਾ ਅੰਦੋਲਨ ਜਾਰੀ ਰਹੇਗਾ ਸੋਧਾਂ ਲਈ ਤਾਂ ਕੇਂਦਰ ਕਦੋ ਦੀ ਗੱਲ ਕਰ ਰਿਹਾ ਹੈ।
ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਾਡਾ ਐਲਾਨ ਸੀ ਕਿ ਬੀਜੇਪੀ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੇ ਆਗੂ ਜਿਥੇ ਵੀ ਆਪਣਾ ਪ੍ਰੋਗਰਾਮ ਕਰਨਗੇ ਕਿਸਾਨ ਉਨ੍ਹਾਂ ਦਾ ਵਿਰੋਧ ਕਰਨਗੇ ਪਰ ਅਸੀਂ ਵਾਰ ਵਾਰ ਕਿਸਾਨਾਂ ਨੂੰ ਅਪੀਲ ਕਰ ਰਹੇ ਹਾਂ ਕਿ ਇਹ ਵਿਰੋਧ ਸ਼ਾਂਤਮਈ ਤਰੀਕੇ ਨਾਲ ਹੋਵੇ ਜਿਸ ਚ ਕਾਲੇ ਝੰਡੇ ਦਿਖਾਏ ਜਾਣ ਅਤੇ ਉਨ੍ਹਾਂ ਖਿਲਾਫ ਨਾਹਰੇਬਾਜ਼ੀ ਕੀਤੀ ਜਾਵੇ ਪਰ ਜੇਕਰ ਕੇਦਰ ਸਰਕਾਰ ਵੱਲੋਂ ਲਿਆਂਦੇ ਗੁਏ ਕਨੂੰਨਾ ਨੂੰ ਲਾਗੂ ਕਰਵਾਉਣ ਲਈ ਕੋਈ ਹੋਰ ਪਾਰਟੀ ਵੀ ਆਪਣੇ ਸੂਬੇ ਚ ਕੋਸ਼ਿਸ ਕਰਦੀ ਹੈ ਤਾਂ ਉਸ ਦਾ ਵੀ ਵਿਰੋਧ ਅਸੀਂ ਡਟ ਕੇ ਕਰਾਂਗੇ ਪਰ ਸ਼ਾਂਤਮਈ ਤਰੀਕੇ ਨਾਲ।
ਉਥੇ ਦਿੱਲੀ ਵਿਖੇ ਜਾਰੀ ਕਿਸਾਨ ਅੰਦੋਲਨ ਬਾਰੇ ਕਿਹਾ ਕਿ ਅੱਜ ਅੱਠ ਮਹੀਨੇ ਬਾਅਦ ਵੀ ਕਿਸਾਨ ਅੰਦੋਲਨ ਚੜ੍ਹਦੀ ਕਲਾ ਚ ਹੈ ਅਤੇ ਅਸੀਂ ਬੀਜੇਪੀ ਦਾ ਮਨੋਬਲ ਤੋੜਨ ਚ ਕਾਮਯਾਬ ਹੋ ਰਹੇ ਹਾਂ ਅਤੇ ਬੀਜੇਪੀ ਨੂੰ ਸਬਕ ਸਿਖਉਣ ਚ ਕਾਮਯਾਬ ਹੋ ਰਹੇ ਹਾਂ।ਉਨ੍ਹਾਂ ਕਿਹਾ ਕਿ ਸਾਡਾ ਮਕਸਦ ਸਿਰਫ ਕਿਸਾਨ ਅੰਦੋਲਨ ਜਿੱਤਣ ਤੱਕ ਨਹੀਂ ਕਿਉਂਕਿ ਇਸ ਨਾਲ ਤਾਂ ਅਸੀਂ ਓਹੀ ਹਾਸਿਲ ਕਰ ਸਕਾਂਗੇ ਜੋ ਸਾਡੇ ਕੋਲ ਸੀ ਪਰ ਇਸ ਤੋਂ ਅਗਲੀ ਪ੍ਰਾਪਤੀ ਲਈ ਅਸੀਂ ਮੁੱਢ ਬੰਨ੍ਹ ਚੁਕੇ ਹਾਂ ਜੋ ਕਿਸਾਨੀ ਹਿੱਤ ਲਈ ਅਸੀਂ ਆਪਣੇ ਹੱਕ ਲੈਣੇ ਹਨਂ ਜਿਵੇ ਕੇ ਡਾ ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕਰਵਾਉਣਾ ਅਤੇ ਭਾਰਤ ਨੂੰ ਗੈਟ ਚੋ ਬਾਹਰ ਕਢਣਾ ਸਾਡਾ ਅਗਲਾ ਨਿਸ਼ਾਨਾ ਹੋਵੇਗਾ ਜਿਸ ਲਈ ਸਾਡੀ ਭੂਮੀ ਤਿਆਰ ਹੋ ਚੁਕੀ ਹੈ।ਉਨ੍ਹਾਂ ਕਿਹਾ ਕਿ ਜਿਥੇ ਜਿਥੇ ਵੀ ਸਾਡੇ ਤੋਂ ਸੰਭਵ ਹੋ ਸਕਿਆ ਬੀਜੇਪੀ ਨੂੰ ਸੱਟ ਲਾਉਣ ਲਈ ਅਸੀਂ ਉਸ ਸੂਬੇ ਚ ਜਾਵਗੇ ਜਿਥੇ ਬੀਜੇਪੀ ਦਾ ਜ਼ੋਰ ਹੈ ਇਸ ਲਈ ਯੂਪੀ ਅਤੇ ਉਤਰਾਖੰਡ ਚ ਅਸੀਂ ਬੀਜੇਪੀ ਤੇ ਦਬਾਅ ਪਾਵਗੇ ਤਾਂ ਜੋ ਪਾਰਟੀ ਅੰਦਰੋਂ ਹੀ ਸਾਡੇ ਹੱਕ ਚ ਆਵਾਜ਼ ਉਠੇ ਤੇ ਮੋਦੀ ਸਰਕਾਰ ਕਾਲੇ ਕਨੂੰਨ ਰੱਦ ਕਰਨ ਲਈ ਮਜ਼ਬੂਰ ਹੋ ਸਕੇ।ਉਨ੍ਹਾਂ ਕਿਹਾ ਸਾਡਾ ਮਕਸਦ ਰਾਜਨੀਤੀ ਕਰਨਾ ਨਹੀ ਸਾਡਾ ਮਕਸਦ ਤਿੰਨੋਂ ਕਾਲੇ ਕਨੂੰਨ ਰੱਦ ਕਰਵਾਉਣ ਹੈ।
ਸੂਬੇ ਚ ਕਿਸਾਨਾਂ ਵੱਲੋਂ ਆਕਲੀ ਦਲ ਦੇ ਵਿਰੋਧ ਦੇ ਸਵਾਲ ਚ ਉਨ੍ਹਾਂ ਕਿਹਾ ਕਿ ਹੁਣ ਭਾਵੇ ਆਕਲੀ ਦਲ ਵਾਲੇ ਜੋ ਮਰਜ਼ੀ ਕਹਿਣ ਪਰ ਇਨ੍ਹਾਂ ਵੱਲੋਂ ਤਿਨੋ ਖੇਤੀ ਕਨੂੰਨਾਂ ਦੇ ਹੱਕ ਚ ਕੇਦਰ ਸਰਕਾਰ ਦੇ ਕਹੇ ਤੇ ਪਹਿਲਾ ਰੱਜ ਕੇ ਪ੍ਰਚਾਰ ਕੀਤਾ ਗਿਆ ਇਥੋਂ ਤੱਕ ਕੇ ਵੱਡੇ ਬਾਦਲ ਸਾਹਿਬ ਤੋਂ ਵੀ ਪ੍ਰੈਸ ਕਾਨਫਰੰਸ ਕਰਵਾ ਇਨ੍ਹਾਂ ਖੇਤੀ ਕਨੂੰਨਾਂ ਨੂੰ ਕਿਸਾਨਾਂ ਲਈ ਲਾਭਕਾਰੀ ਦੱਸਿਆ ਅਤੇ ਜਦੋਂ ਕਿਸਾਨਾਂ ਵੱਲੋਂ ਸੰਘਰਸ਼ ਵਿੱਢਣ ਦੀ ਤਿਆਰੀ ਹੋ ਗਈ ਤਾਂ ਉਸ ਵੇਲੇ ਇਨ੍ਹਾਂ ਵੱਲੋਂ ਕਿਸਾਨ ਹਿਤੈਸ਼ੀ ਬਣਨ ਦਾ ਖੇਡ ਖੇਡਿਆ ਗਿਆ ਜਿਸ ਕਰਕੇ ਇਨ੍ਹਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਕਈ ਰਾਜਨੀਤਿਕ ਪਾਰਟੀਆਂ ਦੇ ਵਰਕਰ ਵੀ ਕਿਸਾਨਾਂ ਦੇ ਰੂਪ ਚ ਆਪਣਾ ਲਾਹਾ ਲੈਣ ਲਈ ਇਨ੍ਹਾਂ ਦਾ ਵਿਰੋਧ ਕਰ ਰਹੇ ਹਨ ਜਿਸ ਪ੍ਰਤੀ ਉਹ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਅਪੀਲ ਕਰ ਰਹੇ ਹਨ।