Connect with us

Punjab

ਸਰਕਾਰੀ ਸਕੂਲ ਦੇ ਅਧਿਆਪਕ ਨੇ 12ਵੀ ਦੇ ਵਿਦਿਆਰਥੀ ਦੀ ਕੀਤੀ ਕੁੱਟਮਾਰ

Published

on

13 ਦਸੰਬਰ 2023: ਇਕ ਪਾਸੇ ਸੂਬਾ ਸਰਕਾਰ ਵਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਚ ਪੜਾਈ ਦਾ ਪੱਧਰ ਉਪਰ ਚੁੱਕਣ ਦੇ ਲਈ ਅਧਿਆਪਕਾਂ ਅਤੇ ਬੱਚਿਆਂ ਨੂੰ ਵਿਦੇਸ਼ ਦੌਰੇ ਤੇ ਭੇਜਿਆ ਜਾ ਰਿਹਾ ਹੈ ਤਾਂ ਜੋ ਵਿਦਿਆਰਥੀ ਉਥੇ ਜਾ ਸਿੱਖਿਆ ਦਾ ਮਹੱਤਵ ਸਮਝ ਸਕਣ ਅਤੇ ਪੜਾਈ ਨੂੰ ਨਵੇਕਲੇ ਤਰੀਕੇ ਨਾਲ ਕਰ ਪੜਾਈ ਨੂੰ ਸੋਖੇ ਤਰੀਕੇ ਨਾਲ ਸਮਝ ਸਕਣ ਪਰ ਜਿਲਾ ਪਠਾਨਕੋਟ ਦੇ ਬੁੰਗਲ ਬਧਾਨੀ ਸੀਨੀਅਰ ਸਕੈਂਡਰੀ ਸਕੂਲ ਵਿਖੇ ਤਸਵੀਰਾਂ ਕੁਝ ਹੋਰ ਹੀ ਵੇਖਣ ਨੂੰ ਮਿਲ ਰਹੀਆਂ ਹਨ ਜਿਲੇ ਦੇ ਇਸ ਸਕੂਲ ਵਿਚ ਪੰਜਾਬੀ ਦੇ ਅਧਿਆਪਕ ਨੇ ਮਹਿਜ ਹਸਨ ਤੋਂ ਸਕੂਲ ਦੇ ਵਿਦਿਆਰਥੀ ਨਾਲ ਕੁੱਟਮਾਰ ਕਰ ਦਿਤੀ ਜਿਸ ਵਿਚ 12ਵੀ ਦੇ ਵਿਦਿਆਰਥੀ ਦੇ ਕਨ ਦਾ ਪਰਦਾ ਫਟ ਗਿਆ ਜਿਸ ਦਾ ਸਰਕਾਰੀ ਹਸਪਤਾਲ ਵਿਖੇ ਇਲਾਜ ਚਲ ਰਿਹਾ ਹੈ। ਇਸ ਸਬੰਧੀ ਜਦ ਸਬੰਧਤ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕਰਨੀ ਚਾਹੀ ਤਾਂ ਉਹ ਸਕੂਲ ਚ ਨਹੀਂ ਮਿਲੇ।

ਇਸ ਸਬੰਧੀ ਜਦ ਪੀੜਿਤ ਵਿਦਿਆਰਥ ਦੇ ਪਿਤਾ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਉਹ ਦਿਹਾੜੀ ਲਗਾਉਣ ਦਾ ਕੰਮ ਕਰਦੇ ਨੇ ਤੇ ਸ਼ਾਮ ਨੂੰ ਜਦ ਉਹ ਘਰ ਵਾਪਸ ਪਾਰਟੀ ਤਾਂ ਉਹਨਾਂ ਨਜ ਪਤਾ ਚਲਿਆ ਕਿ ਉਹਨਾਂ ਦੇ ਬੇਟੇ ਨੂੰ ਸਕੂਲ ਦੇ ਅਧਿਆਪਕ ਵਲੋਂ ਕੁਟੀਆ ਗਿਆ ਹੈ ਊਨਾ ਦਸਿਆ ਜਦ ਉਹ ਇਲਾਜ ਦੇ ਲਈ ਗਏ ਤਾਂ ਪਤਾ ਚਲਿਆ ਕਿ ਬੇਟੇ ਦੇ ਕਨ ਦਾ ਪਰਦਾ ਫਤ ਚੁੱਕਿਆ ਹੈ। ਇਸ ਮੌਕੇ ਉਹਨਾਂ ਅਜਿਹੇ ਅਧਿਆਪਕਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜੋ ਵਿਦਿਆਰਥੀਆਂ ਤੇ ਇਸ ਤਰਾਂ ਤਸ਼ਦਤ ਕਰਦੇ ਹਨ।