Connect with us

punjab

ਸ਼ਿਲਪਕਾਰੀ ਦੇ ਗੁਰੂ ਬਾਬਾ ਵਿਸ਼ਵਕਰਮਾ ਜੀ ਜਨਮ ਦਿਹਾੜਾ ਦੇਸ਼ ਭਰ ਚ ਮਨਾਇਆ ਜਾ ਰਿਹਾ

Published

on

ਬਾਬਾ ਵਿਸ਼ਵਕਰਮਾ ਜੀ ਦਾ ਉਤਸਵ ਬੜੇ ਪਿਆਰ ਅਤੇ ਉਤਸ਼ਾਹ ਨਾਲ ਕਿਰਤੀ ਕਾਮਿਆਂ ਵੱਲੋਂ ਮਨਾਇਆ ਜਾ ਰਿਹਾ

ਔਜਾਰਾਂ ਨੂੰ ਕੱਚੀ ਲੱਸੀ ਨਾਲ ਧੋ ਕੇ ਪਿਆਰ ਸਤਿਕਾਰ ਨਾਲ ਕੀਤੀ ਜਾ ਰਹੀ ਪੂਜਾ

13 ਨਵੰਬਰ 2023: ਸ਼ਿਲਪਕਾਰੀ ਦੇ ਗੁਰੂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਅੱਜ ਦੇਸ਼ ਭਰ ਚ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈਕੇ ਬਾਬਾ ਵਿਸ਼ਕਰਮਾ ਜੀ ਦੇ ਉਤਸਵ ਮੌਕੇ ਕੀਰਤੀ ਕਾਮਿਆਂ ਵੱਲੋਂ ਔਜਾਰਾਂ ਨੂੰ ਕੱਚੀ ਲੱਸੀ ਨਾਲ ਧੋ ਕੇ ਬੜੇ ਪਿਆਰ ਅਤੇ ਉਤਸਾਹ ਨਾਲ ਬਾਬਾ ਜੀ ਦੀ ਪੂਜਾ ਕਰ ਰਹੇ ਹਨ

ਇਸ ਮੌਕੇ ਕਿਰਤੀ ਕਾਮਿਆਂ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਦਾ ਕਿਸੇ ਵੀ ਜਾਤੀ ਪਾਤੀ ਨਾਲ ਸੰਬੰਧ ਨਹੀਂ ਉਹ ਸਗੋਂ ਸਾਰੇ ਕਿਰਤੀ ਕਾਮਿਆਂ ਦੇ ਗੁਰੂ ਹਨ ਤੇ ਉਹ ਸਾਰੇ ਲੋਕਾਂ ਨੂੰ ਹੱਥੀ ਕਿਰਤ ਕਰਨ ਵਾਲਿਆਂ ਨੂੰ ਰੋਜੀ ਰੋਟੀ ਦਿੰਦੇ ਹਨ ਤੇ ਅਸੀਂ ਇਹਨਾਂ ਔਜ਼ਾਰਾਂ ਦੀ ਕੱਚੀ ਲੱਸੀ ਨਾਲ ਧੋ ਕੇ ਪੂਜਾ ਕਰਦੇ ਹਾਂ ਕਿਉਂਕਿ ਇਨਾਂ ਔਜ਼ਾਰਾਂ ਨਾਲ ਹੀ ਸਾਡੇ ਘਰ ਦੇ ਸਾਰੇ ਖਰਚੇ ਚਲਦੇ ਹਨ ਤੇ ਰੋਟੀ ਚਲਦੀ ਹੈ|