Connect with us

punjab

ਤਰਨਤਾਰਨ : ਭੇਦਭਰੀ ਹਾਲਤ ‘ਚ ਪਤੀ-ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਹੋਇਆ ਕਤਲ

Published

on

murder

ਤਰਨਤਾਰਨ : ਤਰਨਤਾਰਨ ਦੇ ਪਿੰਡ ਚੰਬਾ ਖ਼ੁਰਦ ਵਿਖੇ ਬੀਤੀ ਰਾਤ ਬਹਿਕ ਤੇ ਰਹਿ ਰਹੇ ਪਤੀ ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੱਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮਰਨ ਵਾਲਿਆਂ ਦੀ ਪਹਿਚਾਣ 60 ਸਾਲਾਂ ਹਰਭਜਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਵੱਜੋ ਹੋਈ ਹੈ।

ਮ੍ਰਿਤਕ ਜੋੜੇ ਦਾ ਲੜਕਾ ਵਿਦੇਸ਼ ਗਿਆ ਹੋਣ ਕਾਰਨ ਘਰ ਵਿੱਚ ਇੱਕਲੇ ਰਹਿ ਰਹੇ ਸਨ ਪਿੰਡ ਚੰਬਾ ਖ਼ੁਰਦ ਦੇ ਸਰਪੰਚ ਜਸਬੀਰ ਸਿੰਘ ਨੇ ਦੱਸਿਆ ਕਿ ਘੱਟਣਾ ਬਾਰੇ ਉਨ੍ਹਾਂ ਨੂੰ ਸਵੇਰੇ ਉਦੋਂ ਪਤਾ ਚੱਲਿਆ ਜਦ ਮ੍ਰਿਤਕ ਜੋੜੇ ਦੇ ਘਰ ਨੇੜਲੇ ਘਰ ਦਾ ਵਿਅਕਤੀ ਦੁੱਧ ਲੈਣ ਆਇਆ ਅਤੇ ਜਦ ਮਿਰਤਕ ਜੋੜੇ ਵੱਲੋਂ ਦਰਵਾਜ਼ਾ ਨਾ ਖੋਲਿਆ ਗਿਆ ਤਾਂ ਊਕਤ ਵਿਅਕਤੀ ਨੇ ਉਸ ਨੂੰ ਸੂਚਿਤ ਕੀਤਾ ਗਿਆ। ਜਦ ਉਹ ਮ੍ਰਿਤਕ ਜੋੜੇ ਦੇ ਘਰ ਕੁਝ ਵਿਅਕਤੀ ਲੈ ਕੇ ਪਹੁੰਚੇ ਤਾਂ ਇੱਕ ਵਿਅਕਤੀ ਨੂੰ ਦੀਵਾਰ ਰਾਹੀਂ ਅੰਦਰ ਭੇਜਿਆ ਗਿਆ ਤਾਂ ਪਤਾ ਚੱਲਿਆ ਕਿ ਦੋਵਾਂ ਪਤੀ ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੱਤਲ ਹੋ ਚੁੱਕਾ ਹੈ।

ਜਿਸ ਤੇ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ। ਸਰਪੰਚ ਨੇ ਦੱਸਿਆ ਕਿ ਇਹ ਕੱਤਲ ਲੁੱਟ ਦੀ ਨੀਅਤ ਨਾਲ ਨਹੀਂ ਹੋਇਆ ਲਗਦਾ ਹੈ ਕਿਉਂਕਿ ਘਰੋ ਕੋਈ ਵੀ ਸਮਾਂਨ ਗਾਇਬ ਨਹੀਂ ਹੋਇਆ ਹੈ ਉੱਧਰ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਵੱਲੋਂ ਮੋਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਥਾਣਾ ਮੁਖੀ ਇੰਸਪੈਕਟਰ  ਨਵਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਬੇਟੀ ਦੇ ਬਿਆਨਾਂ ਤੇ ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਕੱਤਲ ਦਾ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਥਾਣਾ ਮੁਖੀ ਨੇ ਇਹ ਸਾਫ ਕੀਤਾ ਕਿ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਕੱਤਲ ਲੁੱਟ ਦੀ ਨੀਅਤ ਨਾਲ ਨਹੀਂ ਹੋਇਆ ਹੈ ਕਿਉਂਕਿ ਘਰ ਦਾ ਸਾਰਾ ਸਮਾਨ ਘਰ ਵਿੱਚ ਮੋਜੂਦ ਹੈ ਬਾਕੀ ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ਬਹੁਤ ਹੀ ਜਲਦੀ ਮਾਮਲਾ ਹੱਲ ਕਰ ਲਿਆ ਜਾਵੇਗਾ