Connect with us

Uncategorized

INDIA ਅਤੇ PAKISTAN ਵਿਚਾਲੇ ਹੋਈ ਗੋਲੀਬਾਰੀ

Published

on

ਭਾਰਤ ਅਤੇ ਪਾਕਿਸਤਾਨ ਵਿੱਚਾਲੇ ਹੋਈ ਗੋਲੀਬਾਰੀ, ਪਾਕਿਸਤਾਨ ਨੇ ਜੰਗਬੰਦੀ ਦੀ  ਕੀਤੀ ਉਲੰਘਣਾ। ਪਾਕਿਸਤਾਨ ਫ਼ੌਜ ਨੇ ਪਹਿਲਾ ਗੋਲੀਬਾਰੀ ਸ਼ੁਰੂ ਕੀਤੀ।

ਪਾਕਿਸਤਾਨੀ ਫ਼ੌਜ ਨੇ ਮਈ ਵਿੱਚ ਆਪਰੇਸ਼ਨ ਸੰਧੂਰ ਤੋਂ ਬਾਅਦ ਪਹਿਲੀ ਵਾਰ ਜੰਗਬੰਦੀ ਦੀ ਉਲੰਘਣਾ ਕਰਦਿਆਂ ਮੰਗਲਵਾਰ ਸ਼ਾਮ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਉਤੇ ਭਾਰਤੀ ਚੌਕੀਆਂ ਉਤੇ ਬਿਨਾਂ ਕਿਸੇ ਉਕਸਾਵੇ ਦੇ ਗੋਲੀਬਾਰੀ ਕੀਤੀ।

ਅਧਿਕਾਰੀਆਂ ਨੇ ਦਸਿਆ ਕਿ ਭਾਰਤੀ ਫੌਜ ਨੇ ਸਖਤ ਜਵਾਬੀ ਕਾਰਵਾਈ ਕੀਤੀ ਅਤੇ ਦੋਹਾਂ ਧਿਰਾਂ ਵਿਚਾਲੇ ਕਰੀਬ 15 ਮਿੰਟ ਤਕ ਗੋਲੀਬਾਰੀ ਜਾਰੀ ਰਹੀ। ਅਧਿਕਾਰੀਆਂ ਨੇ ਦਸਿਆ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਖਤਮ ਕਰਨ ਅਤੇ ਇਸ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੰਡਣ ਦੀ ਛੇਵੀਂ ਵਰ੍ਹੇਗੰਢ ਦੇ ਮੌਕੇ ਉਤੇ ਜੰਗਬੰਦੀ ਦੀ ਉਲੰਘਣਾ ਦੇ ਮੱਦੇਨਜ਼ਰ ਸੁਰੱਖਿਆ ਬਲਾਂ ਨੂੰ ਪੂਰੀ ਸਰਹੱਦ ਉਤੇ ਉੱਚ ਚੌਕਸੀ ਉਤੇ ਰੱਖਿਆ ਗਿਆ ਹੈ।

ਸੂਤਰਾਂ ਨੇ ਦਸਿਆ ਕਿ ਸਰਹੱਦ ਪਾਰ ਤੋਂ ਗੋਲੀਬਾਰੀ ਸ਼ਾਮ 7:30 ਵਜੇ ਦੇ ਕਰਿਬ ਅੱਗੇ ਦੀਆਂ ਚੌਕੀਆਂ ਉਤੇ ਸ਼ੁਰੂ ਹੋਈ ਅਤੇ ਭਾਰਤੀ ਫ਼ੌਜੀਆਂ ਨੇ ਢੁਕਵਾਂ ਜਵਾਬ ਦਿਤਾ।

Continue Reading