Connect with us

Punjab

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ CM ਭਗਵੰਤ ਮਾਨ ਤਲਬ

Published

on

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀਂ CM ਮਾਨ ਨੇ ਅਕਾਲ ਤਖ਼ਤ ਦੀ ਰਹਿਤ ਮਾਰਿਆਦਾ ਉਤੇ ਹਮਲਾ ਕੀਤਾ ਹੈ। ਰਹਿਤ ਮਾਰਿਆਦਾ 100 ਸਾਲ ਪਹਿਲਾਂ ਬਣੀ ਹੈ। CM ਮਾਨ ਨੇ ਕਈ ਵਾਰ ਗੋਲਕ ਚ ਪੈਸੇ ਪਾਉਣ ਨੂੰ ਲੈਕੇ ਬਿਆਨ ਦਿੱਤੇ ਹਨ। CM ਮਾਨ ਨੇ ਟਾਰਗੇਟ ਗੋਲਕ ਨੂੰ ਕੀਤਾ। CM ਮਾਨ ਨੂੰ 15 ਜਨਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਹਨ।

ਜ਼ਿਕਰਯੋਗ ਹੈ ਕਿ ਮਾਨ ਨੇ ਪਿਛਲੇ ਦਿਨੀਂ ਗੋਲਕ ਵਾਲਾ ਬਿਆਨ ਦਿੱਤਾ ਸੀ ਜਿਸ ਵਿਚ ਕਿ ਉਨ੍ਹਾਂ ਨੇ ਗੁਰੂ ਦੀ ਗੋਲਕ ਬਾਰੇ ਗਲਤ ਟਿੱਪਣੀਆਂ ਕੀਤੀਆਂ ਸਨ ਜਿਸ ਦੇ ਚੱਲਦਿਆਂ ਜਥੇਦਾਰ ਨੇ ਸੀਐੱਮ ਨੂੰ ਤਲਬ ਕੀਤਾ ਹੈ। ਜਥੇਦਾਰ ਸਾਹਿਬ ਨੇ ਕਿਹਾ ਨੇ ਸੀਐਮ ਮਾਨ ਨੇ ਦਸਵੰਧ ਨੂੰ ਵੀ ਚੈਲੰਜ ਕੀਤਾ ਹੈ।CM ਮਾਨ ਦੀਆਂ ਵੀਡੀਓ ਦੀਆਂ ਸ਼ਿਕਾਇਤਾਂ ਆਈਆਂ ਹਨ। ਬਹੁਤ ਵੱਡੇ-ਵੱਡੇ ਲੋਕਾਂ ਦੀਆਂ ਸ਼ਿਕਾਇਤਾਂ ਆਈਆਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਸੀਐਮ ਮਾਨ ਸ਼ਰਾਬ ਪੀ ਰਿਹਾ ਹੈ। ਇਸ ਵੀਡੀਓ ਮਾਮਲੇ ਵਿੱਚ ਜਾਂਚ ਕਰਕੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ। 15 ਜਨਵਰੀ 2026 ਨੂੰ CM ਮਾਨ ਨਿੱਜੀ ਤੌਰ ਉਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦਫਤਰ ਸਕੱਤਰੇਤ ਵਿਖੇ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਹਨ।

ਦੱਸਣਯੋਗ ਹੈ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਉਨ੍ਹਾਂ ਵਿਰੁੱਧ ਮਰਿਆਦਾ ਦੇ ਦਾਇਰੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅੱਜ ਪਹਿਲਾਂ, ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸੌਂਦ, ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਸਥਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ। ਹੈਰੀਟੇਜ ਸਟਰੀਟ ਤੋਂ ਅਕਾਲ ਤਖ਼ਤ ਤੱਕ ਨੰਗੇ ਪੈਰੀਂ ਆਉਂਦੇ ਹੋਏ, ਮੰਤਰੀ ਸੌਂਦ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਭਾਈ ਜੀਵਨ ਸਿੰਘ (ਜੈਤਾ ਜੀ) ਦੀ ਯਾਦਗਾਰ ਦੀਆਂ ਤਸਵੀਰਾਂ ‘ਤੇ ਆਪਣੇ ਇਤਰਾਜ਼ ਨੂੰ ਸਪੱਸ਼ਟ ਕੀਤਾ। ਮੰਤਰੀ ਨੇ ਕਿਹਾ ਕਿ, ਅਕਾਲ ਤਖ਼ਤ ਦੇ ਹੁਕਮਾਂ ਅਨੁਸਾਰ, ਸਿੱਖ ਸਿਧਾਂਤਾਂ ਅਤੇ ਪੰਜਾਬੀ ਵਿਰਾਸਤ ਤੋਂ ਜਾਣੂ ਵਿਅਕਤੀ ਨੂੰ ਵਿਭਾਗ ਵਿੱਚ ਨਿਯੁਕਤ ਕੀਤਾ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਲਾਪਰਵਾਹੀ ਨਾ ਹੋਵੇ। ਇਸ ਤੋਂ ਇਲਾਵਾ, ਚੀਫ਼ ਖ਼ਾਲਸਾ ਦੀਵਾਨ (ਸੀਕੇਡੀ) ਦੇ ਮੁਖੀ ਡਾ. ਇੰਦਰਬੀਰ ਨਿੱਝਰ ਅਤੇ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਮੈਂਬਰ ਵੀ ਅਕਾਲ ਤਖ਼ਤ ਵਿਖੇ ਪੇਸ਼ ਹੋਏ।