International
ਖੁਸ਼ਵੰਤ ਸਿੰਘ ਬਣਿਆ ਅਮਰੀਕਾ ਦੀ ਨਾਮਵਰ ਫ਼ਾਇਰ ਕੰਪਨੀ ‘ਚ ਸ਼ਾਮਲ ਹੋਣ ਵਾਲਾ ਪਹਿਲਾ ਸਿੱਖ
ਅਮਰੀਕਾ ਦੇ ਨਿਊਜਰਸੀ ਸੂਬੇ ਦੇ ਹੰਟਰਡਨ ਕਾਊਂਟੀ ਅਤੇ ਰੀਡਿੰਗਟਨ ਟਾਊਨਸ਼ਿਪ ਦੇ ਘੇਰੇ ਅੰਦਰ ਆਉਂਦੇ ਸਿਟੀ ਥ੍ਰੀ ਬ੍ਰਿਜ ਦਾ ਵਸਨੀਕ ਇਕ ਭਾਰਤੀ ਮੂਲ ਦਾ ਸਿੱਖ ਨੌਜਵਾਨ ਖੁਸ਼ਵੰਤ ਸਿੰਘ ਪਾਲ ਦੇਸ਼ ਦੀ ਨਾਮਵਰ ਫ਼ਾਇਰ ਕੰਪਨੀ ’ਚ ਸ਼ਾਮਲ ਹੋਣ ਵਾਲਾ ਪਹਿਲਾ ਸਿੱਖ ਬਣਿਆ ਹੈ, ਜੋ ਇਸ ਦੇਸ਼ ’ਚ ਪਹਿਲੀ ਅੱਗ ਬੁਝਾਉਣ ਵਾਲਿਆਂ ’ਚੋਂ ਇਕ ਹੈ। ਨੌਜਵਾਨ ਖੁਸ਼ਵੰਤ ਸਿੰਘ ਨੇ ਕਿਹਾ ਕਿ ਨਿਉੂਜਰਸੀ ਦੇ ਥ੍ਰੀ ਬ੍ਰਿਜ ਸਿਟੀ ’ਚ ਬਤੌਰ ਵਲੰਟੀਅਰ ਫਾਇਰ ਕੰਪਨੀ ’ਚ ਪਹਿਲੇ ਸਿੱਖ ਵਜੋਂ ਸੇਵਾ ਕਰਨਾ ਮੇਰੇ ਲਈ ਸਭ ਤੋਂ ਵੱਡਾ ਸਨਮਾਨ ਹੈ। ਉਸ ਨੇ ਕਿਹ ਕਿ ਮੈਂ ਜਦੋਂ 4 ਸਾਲ ਦਾ ਸੀ, ਇਕ ਅਤਿ-ਦੁਖਦਾਈ ਕਾਰ ਹਾਦਸੇ ’ਚ ਆਪਣੇ ਪਿਤਾ ਨੂੰ ਖੋਹ ਦਿੱਤਾ ਸੀ। ਮੇਰੀ ਮਾਂ ਨੇ ਪਿਤਾ ਦੀ ਭੂਮਿਕਾ ਨੂੰ ਪੂਰੀ ਤਰ੍ਹਾਂ ਨਿਭਾਇਆ, ਉਹ ਦਸਤਾਰ ਬੰਨ੍ਹ ਕੇ ਨੌਕਰੀ ਕਰਦਾ ਹੈ। ਖੁਸ਼ਵੰਤ ਦਾ ਕਹਿਣਾ ਹੈ ਕਿ ਸਿੱਖ ਲਈ ਸਭ ਤੋਂ ਪਹਿਲਾਂ ਸਾਡੀ ਪਛਾਣ ਸਾਡੀ ਪੱਗ ਹੈ, ਜਿਸ ਕਾਰਨ ਲੋਕ ਸਹਾਇਤਾ ਤੇ ਸੇਵਾ ਲਈ ਸਾਡੇ ’ਤੇ ਭਰੋਸਾ ਕਰਦੇ ਹਨ। ਸਿੰਘ ਨੇ ਕਿਹਾ ਕਿ ਸਾਡੇ ਗੁਰੂਆਂ ਨੇ ਕਿਹਾ ਹੈ ਕਿ ਸਭ ਮਨੁੱਖਾਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਦੂਜਿਆਂ ਦੀ ਸੇਵਾ ਕਰੀਏ ਅਤੇ ਬੇਸਹਾਰਾ ਲੋਕਾਂ ਦੀ ਮਦਦ ਲਈ ਅੱਗੇ ਆਈਏ ਅਤੇ ਖ਼ੁਦ ਬਾਣੀ ਦੇ ਨਾਲ ਜੁੜੀਏ।