punjab
ਯੂਪੀ ਤੋਂ ਬਰਾਮਦ ਹੋਏ ਦੋ ਬੱਚਿਆਂ ਦਾ ਅਗਵਾ, ਦੋਸ਼ੀ ਮਾਂ ਅਤੇ ਧੀ ਸਮੇਤ ਤਿੰਨ ਗ੍ਰਿਫਤਾਰ

45 ਦਿਨ ਪਹਿਲਾਂ ਅਗਵਾ ਹੋਏ ਦੋ ਬੱਚੇ ਲੁਧਿਆਣਾ ਪੁਲਿਸ ਵੱਲੋਂ ਯੂਪੀ ਤੋਂ ਬਰਾਮਦ ਕੀਤੇ ਹਨ। ਮੁੰਡਿਆਂ ਦੀ ਚਾਅ ਵਿਚ ਬੱਚਿਆਂ ਨੂੰ ਅਗਵਾ ਕੀਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ਵਿਚ ਪਤੀ ਪਤਨੀ ਤੇ ਬੇਟੀ ਨੂੰ ਗ੍ਰਿਫਤਾਰ ਕੀਤਾ ਹੈ। ਤਕਰੀਬਨ ਡੇਢ ਮਹੀਨੇ ਪਹਿਲਾਂ ਢਾਈ ਸਾਲ ਅਤੇ ਛੇ ਸਾਲ ਦੇ ਬੱਚੇ ਨੂੰ ਅਗਵਾ ਕੀਤਾ ਗਿਆ ਸੀ, ਜਿਸ ਨੂੰ ਲੁਧਿਆਣਾ ਪੁਲਿਸ ਵੱਲੋਂ ਸਹੀ ਸਲਾਮਤ ਯੂਪੀ ਤੋਂ ਬਰਾਮਦ ਕਰ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਸੀਪੀ ਇਨਵੈਸ਼ਟੀਗੇਸ਼ਨ ਸਿਮਰਤਪਾਲ ਢੀਂਡਸਾ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਜਿਸ ਵਿਚ ਲੁਧਿਆਣਾ ਤੋਂ ਅਗਵਾ ਹੋਏ 2 ਬੱਚਿਆਂ ਨੂੰ ਯੂਪੀ ਤੋਂ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਜਿਸ ਦੀਆਂ 2 ਲੜਕੀਆਂ ਹੀ ਹਨ, ਚਾਹੁੰਦਾ ਸੀ ਕਿ ਉਸ ਦੇ ਲੜਕਾ ਹੋਵੇ। ਜਿਸ ਦੀ ਚਾਅ ਵਿਚ ਉਸ ਨੇ ਲੁਧਿਆਣਾ ਤੋਂ ਇਨ੍ਹਾਂ ਦੋ ਬੱਚਿਆਂ ਨੂੰ ਅਗਵਾ ਕੀਤਾ। ਮੁਲਜਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਦਾ ਰਿਮਾਂਡ ਲੈ ਕੇ ਜਾਂਚ ਕੀਤੀ ਜਾਵੇਗੀ ਕਿ ਪਹਿਲਾਂ ਕੋਈ ਅਪਰਾਧਕ ਰਿਕਾਰਡ ਤਾਂ ਨਹੀਂ। ਸੂਤਰਾਂ ਅਨੁਸਾਰ ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਪਤਾ ਲੱਗਾ ਕਿ ਅੰਜਲੀ ਅਤੇ ਉਸਦੇ ਪਰਿਵਾਰਕ ਮੈਂਬਰ ਬੱਚਿਆਂ ਨੂੰ ਅਗਵਾ ਕਰਕੇ ਅੱਗੇ ਵੇਚਦੇ ਹਨ। ਪੁਲਿਸ ਸੂਤਰਾਂ ਅਨੁਸਾਰ ਇਹ ਵੀ ਪਤਾ ਲੱਗਾ ਹੈ ਕਿ ਦੋਸ਼ੀ ਨੇ ਇੱਕ ਲੜਕੇ ਨੂੰ 25,000 ਰੁਪਏ ਵਿੱਚ ਵੇਚਣ ਦਾ ਸੌਦਾ ਕੀਤਾ ਸੀ, ਜਦੋਂ ਕਿ ਦੂਜੇ ਬੱਚੇ ਦੇ ਸੌਦੇ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।