Connect with us

punjab

ਲੁਧਿਆਣਾ ਪੁਲਿਸ ਨੇ ਸਪਾ ਸੈਂਟਰ ‘ਤੇ ਪੁਲਿਸ ਦਾ ਛਾਪਾ, ਕੁੜੀਆਂ ਬਿਨਾਂ ਵੈਰੀਫਿਕੇਸ਼ਨ ਕਰ ਰਹੀਆਂ ਕੰਮ

Published

on

ludhiana

ਸਪਾ ਸੈਂਟਰਾਂ ’ਤੇ ਦੇਹ ਵਪਾਰ ਦੇ ਸ਼ੱਕ ਦੇ ਚੱਲਦਿਆਂ ਥਾਣਾ ਡਵੀਜ਼ਨ ਨੰਬਰ-5 ਦੀ ਪੁਲਿਸ ਨੇ ਕਿਪਸ ਮਾਰਕੀਟ ਸਥਿਤ ਇਕ ਸਪਾ ਸੈਂਟਰ ‘ਤੇ ਛਾਪੇਮਾਰੀ ਕੀਤੀ। ਇਸ ਸਟੈਂਰ ‘ਚੋਂ ਕੁੱਝ ਇਤਰਾਜ਼ਯੋਗ ਤਾਂ ਨਹੀਂ ਮਿਲਿਆ ਪਰ ਉੱਥੋਂ ਮਹਿਲਾ ਸਟਾਫ਼ ਦੀ ਪੁਲਸ ਵੈਰੀਫਿਕੇਸ਼ਨ ਨਹੀਂ ਹੋਈ ਸੀ, ਜੋ ਕਿ ਪੁਲਿਸ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਸੀ। ਇਸ ਲਈ ਸੈਂਟਰ ਦੇ ਮਾਲਕ ਸਾਗਰ ਖ਼ਿਲਾਫ਼ ਪੁਲਸ ਨੇ ਕੇਸ ਦਰਜ ਕੀਤਾ ਹੈ। ਦਰਅਸਲ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸੈਂਟਰ ’ਤੇ ਦੇਹ ਵਪਾਰ ਦਾ ਧੰਦਾ ਹੁੰਦਾ ਹੈ। ਇਸ ਲਈ ਏ. ਡੀ. ਸੀ. ਪੀ.-3 ਦੇ ਇਲਾਕੇ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਕਈ ਸਪਾ ਸੈਂਟਰ ’ਤੇ ਚੈਕਿੰਗ ਕੀਤੀ। ਉਨ੍ਹਾਂ ਨੂੰ ਸਾਰੇ ਸਪਾ ਸੈਂਟਰਾਂ ’ਤੇ ਸਟਾਫ਼ ਦੀ ਚੈਕਿੰਗ ਵੀ ਕੀਤੀ, ਜਿਸ ਵਿਚ ਰੈੱਡ ਐਪਲ ਵਿਚ ਮਹਿਲਾ ਸਟਾਫ਼ ਦੀ ਪੂਰੀ ਡਿਟੇਲ ਨਾ ਹੋਣ ਅਤੇ ਵੈਰੀਫਿਕੇਸ਼ਨ ਨਾ ਹੋਣ ਦੀ ਕਮੀ ਪਾਈ ਗਈ। ਇਸ ਲਈ ਉਸ ’ਤੇ ਕਾਰਵਾਈ ਕੀਤੀ ਗਈ।