Connect with us

punjab

ਸਿੰਗਲਾ ਦੇ ਨਿਰਦੇਸ਼ ’ਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਕੂਲਾਂ ਵਾਸਤੇ 40.26 ਕਰੋੜ ਦੀ ਗ੍ਰਾਂਟ ਜਾਰੀ

Published

on

punjab school education department

ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ ’ਤੇ ਸਕੂਲ ਸਿੱਖਿਆ ਵਿਭਾਗ ਨੇ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 40.26 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ਸਮੱਗਰ ਸਿੱਖਿਆ ਤਹਿਤ ਸਾਲ 2021-22 ਲਈ 4026 .05 ਲੱਖ ਰੁਪਏ ਦੀ ਇਹ ਗ੍ਰਾਂਟ ਪ੍ਰਾਇਮਰੀ ਤੇ ਮਿਡਲ ਸਕੂਲਾਂ ਦੇ ਵਿਕਾਸ ਲਈ ਜਾਰੀ ਕੀਤੀ ਗਈ ਹੈ। ਇਹ ਗ੍ਰਾਂਟ ਸਕੂਲਾਂ ਵਿੱਚ ਖ਼ਰਾਬ ਅਵਸਥਾ ਵਿੱਚ ਪਏ ਸਾਧਨਾਂ ਨੂੰ ਵਰਤੋਂ ਯੋਗ ਬਣਾਉਣ, ਖੇਡਾਂ ਦੇ ਸਮਾਨ ਦੀ ਖ੍ਰੀਦਦਾਰੀ, ਲੈਬਾਟਰੀਆਂ ਦੇ ਵਿਕਾਸ ਲਈ, ਬਿਜਲਈ ਖ਼ਰਚਿਆਂ, ਇੰਟਰਨੈੱਟ ਸੇਵਾਵਾਂ, ਪਾਣੀ ਦੀ ਵਿਵਸਥਾ ਤੇ ਸਿੱਖਣ-ਸਿਖਾਉਣ ਸਮੱਗਰੀ ਲਈ ਖ਼ਰਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਕੂਲ ਵੱਲੋਂ ਇਮਾਰਤ ਦੇ ਰੱਖ-ਰਖਾਵ, ਪਖਾਨਿਆਂ ਤੇ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੀ ਇਹ ਰਾਸ਼ੀ ਪ੍ਰਯੋਗ ਵਿੱਚ ਲਿਆਂਦੀ ਜਾ ਸਕਦੀ ਹੈ।

ਅੰਮ੍ਰਿਤਸਰ ਜ਼ਿਲ੍ਹੇ ਲਈ 331.50 ਲੱਖ ਰੁਪਏ, ਬਰਨਾਲਾ ਲਈ 70.15 ਲੱਖ ਰੁਪਏ, ਬਠਿੰਡਾ ਲਈ 171.31 ਲੱਖ ਰੁਪਏ, ਫ਼ਰੀਦਕੋਟ ਜ਼ਿਲ੍ਹੇ ਲਈ 104.10 ਲੱਖ ਰੁਪਏ, ਫ਼ਤਹਿਗੜ੍ਹ ਸਾਹਿਬ ਲਈ 113.65 ਲੱਖ ਰੁਪਏ, ਫ਼ਾਜ਼ਿਲਕਾ ਜ਼ਿਲ੍ਹੇ ਲਈ 192.95 ਲੱਖ ਰੁਪਏ, ਫ਼ਿਰੋਜ਼ਪੁਰ ਲਈ 193.10 ਲੱਖ ਰੁਪਏ, ਗੁਰਦਾਸਪੁਰ ਲਈ 265.50 ਲੱਖ ਰੁਪਏ, ਹੁਸ਼ਿਆਰਪੁਰ ਜ਼ਿਲ੍ਹੇ 224.05 ਲੱਖ ਰੁਪਏ, ਜਲੰਧਰ ਜ਼ਿਲ੍ਹੇ 269.50 ਲੱਖ ਰੁਪਏ, ਕਪੂਰਥਲਾ ਲਈ 135.90 ਲੱਖ ਰੁਪਏ, ਲੁਧਿਆਣਾ ਲਈ 350.70 ਲੱਖ ਰੁਪਏ, ਮਾਨਸਾ ਲਈ 122.15 ਲੱਖ ਰੁਪਏ, ਮੋਗਾ ਲਈ 137.70 ਲੱਖ ਰੁਪਏ, ਮੋਹਾਲੀ ਲਈ 153.90 ਲੱਖ ਰੁਪਏ, ਮੁਕਤਸਰ ਲਈ 139.30 ਲੱਖ ਰੁਪਏ, ਨਵਾਂ ਸ਼ਹਿਰ ਜ਼ਿਲ੍ਹੇ ਲਈ 107.85 ਲੱਖ ਰੁਪਏ, ਪਠਾਨਕੋਟ ਲਈ 86.65 ਲੱਖ ਰੁਪਏ, ਪਟਿਆਲਾ ਲਈ 280.85 ਲੱਖ ਰੁਪਏ, ਰੂਪਨਗਰ ਲਈ 130.85 ਲੱਖ ਰੁਪਏ, ਸੰਗਰੂਰ ਲਈ 222.65 ਲੱਖ ਰੁਪਏ ਤੇ ਤਰਨਤਾਰਨ ਜ਼ਿਲ੍ਹੇ ਲਈ 189.75 ਲੱਖ ਰੁਪਏ ਦੀ ਗ੍ਰ੍ਰਾਂਟ ਜਾਰੀ ਕੀਤੀ ਗਈ ਹੈ। ਬੁਲਾਰੇ ਅਨੁਸਾਰ ਇਹ ਗ੍ਰਾਂਟ ਪੂਰੀ ਪਾਰਦਰਸ਼ਤਾ ਨਾਲ ਖਰਚ ਕੀਤੇ ਜਾਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।  

Continue Reading
Click to comment

Leave a Reply

Your email address will not be published. Required fields are marked *