punjab
ਪੰਜਾਬ ਦੇ ਪਿੰਡ ਸੰਦੋਹਾ ਦੇ ਖੇਤਾਂ ‘ਚ ਮਿਲੇ ਪਾਕਿਸਤਾਨੀ ਗੁਬਾਰੇ
ਰੂਪਨਗਰ:- ਐਤਵਾਰ ਜ਼ਿਲ੍ਹੇ ਦੇ ਪਿੰਡ ਸੰਦੋਹਾ ਵਿੱਚ ਮੁੜ ਅਜਿਹੀ ਹੀ ਘਟਨਾ ਵਾਪਰੀ, ਜਦੋਂ ਇੱਕ ਖੇਤ ਵਿੱਚੋਂ ਪਾਕਿਸਤਾਨੀ ਗੁਬਾਰੇ ਅਤੇ ਝੰਡਾ ਮਿਲੇ। ਇਹ ਆਮ ਆਦਮ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦਆ ਦਾ ਹਲਕਾ ਹੈ, ਜਿਥੇ ਲੋਕਾਂ ਵਿੱਚ ਗੁਬਾਰੇ ਮਿਲਣ ਕਾਰਨ ਲੋਕਾਂ ਦੇ ਮਨਾਂ ਵਿੱਚ ਡਰ ਪਾਇਆ ਗਿਆ। ਲੋਕਾਂ ਨੇ ਸਥਾਨਕ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਮੌਕੇ ਤੇ ਪਹੁੰਚ ਕੇ ਇਨ੍ਹਾਂ ਗੁਬਾਰਿਆਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਜਾਣਕਾਰੀ ਅਨੁਸਾਰ ਜਦੋਂ ਲੋਕਾਂ ਨੇ ਸਵੇਰੇ ਤੜਕਸਾਰ ਪਾਕਿਸਤਾਨ ਦੇ ਝੰਡੇ ਅਤੇ ਗੁਬਾਰੇ ਜਿਨ੍ਹਾਂ ਦੇ ਉੱਪਰ ‘ਆਈ ਲਵ ਪਾਕਿਸਤਾਨ’ ਲਿਖਿਆ ਹੋਇਆ ਸੀ ਉਹ ਦੇਖੇ ਤਾਂ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ।
ਲੋਕਾਂ ਨੇ ਤੁਰੰਤ ਇਸ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਮੌਕੇ ‘ਤੇ ਪੁੱਜੀ ਪੁਲਿਸ ਨੇ ਪਾਕਿਸਤਾਨੀ ਗੁਬਾਰੇ ਅਤੇ ਝੰਡੇ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਫਿਲਹਾਲ ਬਿਨਾਂ ਕਿਸੇ ਜਾਂਚ ਤੋਂ ਇਸ ਸਬੰਧੀ ਕੁਝ ਨਹੀਂ ਕਿਹਾ ਜਾ ਸਕਦਾ। ਆਜ਼ਾਦੀ ਦਿਵਸ ਮੌਕੇ ਪਾਕਿਸਤਾਨ ਦਾ ਝੰਡਾ ਅਤੇ ਆਈ ਲਵ ਪਾਕਿਸਤਾਨ ਲਿਖੇ ਗ਼ੁਬਾਰਿਆਂ ਦਾ ਵੱਡੀ ਮਾਤਰਾ ਦੇ ਵਿੱਚ ਮਿਲਣਾ ਕਿਤੇ ਨਾ ਕਿਤੇ ਲੋਕਾਂ ਦੇ ਵਿਚ ਡਰ ਪੈਦਾ ਕਰ ਰਿਹਾ ਹੈ। ਸਾਰੇ ਪਾਸੇ ਸਹਿਮ ਦਾ ਮਾਹੌਲ ਹੈ।