punjab
ਮਨਾਲੀ ‘ਚ ਪਟਿਆਲਾ ਦੇ ਸੈਲਾਨੀਆਂ ਦੀ ਸ਼ਰੇਆਮ ਗੁੰਡਾਗਰਦੀ, ਲਹਿਰਾਈਆਂ ਤਲਵਾਰਾਂ

ਮਨਾਲੀ : ਹਿਮਾਚਲ ਪ੍ਰਦੇਸ਼ ਵਿੱਚ ਦੂਜੇ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਸੈਲਾਨੀਆਂ ਦਾ ਦੌਰ ਜਾਰੀ ਹੈ। ਇਸ ਦੌਰਾਨ ਸੈਰ ਸਪਾਟਾ ਕਰਨ ਆ ਰਹੇ ਕੁੱਝ ਸੈਲਾਨੀਆਂ ਵੱਲੋਂ ਗੁੰਡਾਗਰਦੀ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਅਜਿਹੇ ਇੱਕ ਮਾਮਲੇ ਵਿੱਚ ਮਨਾਲੀ ਵਿੱਚ ਪੰਜਾਬ ਤੋਂ ਆਏ ਨੌਜਵਾਨਾਂ ਨੇ ਸ਼ਰੇਆਮ ਤਲਵਾਰਾਂ ਲਹਿਰਾ ਕੇ ਸਹਿਮ ਦਾ ਮਾਹੌਲ ਬਣਾ ਦਿੱਤਾ। ਫਿਲਹਾਲ ਪੁਲਿਸ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰ ਰਹੀ ਹੈ। ਇਹ ਘਟਨਾ ਬੁੱਧਵਾਰ ਰਾਤ 10 ਵਜੇ ਦੇ ਕਰੀਬ ਵਾਪਰੀ।
ਜਾਣਕਾਰੀ ਅਨੁਸਾਰ ਇਹ ਘਟਨਾ ਮਨਾਲੀ ਥਾਣੇ ਤੋਂ ਕੁਝ ਦੂਰੀ ‘ਤੇ ਸਾਹਮਣੇ ਆਈ ਹੈ। ਪਟਿਆਲਾ ਤੋਂ ਆ ਰਹੀ ਇੱਕ ਕਾਰ ਆਵਾਜਾਈ ਦੇ ਵਿਚਕਾਰ ਓਵਰਟੇਕ ਕਰ ਰਹੀ ਸੀ। ਇਸ ਦੌਰਾਨ ਇਕ ਕਾਰ ਸਾਹਮਣੇ ਤੋਂ ਆਈ ਅਤੇ ਇਸ ਨੂੰ ਵੇਖਦਿਆਂ ਦੋਵਾਂ ਸਵਾਰਾਂ ਵਿਚਾਲੇ ਝਗੜਾ ਹੋ ਗਿਆ। ਇਸ ‘ਤੇ ਪੰਜਾਬੀ ਸੈਲਾਨੀ ਨੇ ਕਾਰ ਵਿਚੋਂ ਤਲਵਾਰਾਂ ਕੱਢੀਆਂ ਅਤੇ ਸਨਸਨੀ ਫੈਲਾਉਣ ਦੀ ਕੋਸ਼ਿਸ਼ ਕੀਤੀ। ਦੋ ਪੰਜਾਬੀ ਸੈਲਾਨੀ ਹੱਥਾਂ ਵਿੱਚ ਤਲਵਾਰਾਂ ਨਾਲ ਸੜਕ ਤੇ ਘੁੰਮ ਰਹੇ ਹਨ। ਜਿਸ ਕਾਰਨ ਟ੍ਰੈਫਿਕ ਜਾਮ ਹੈ। ਇਸ ਦੌਰਾਨ ਉਹ ਆਪਣੇ ਸਾਥੀਆਂ ਨੂੰ ਫੋਨ ਵੀ ਕਰਦਾ ਹੈ। ਕੁੱਲੂ ਦੇ ਐਸਪੀ ਗੁਰਦੇਵ ਸਿੰਘ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਇਹ ਵੀ ਕਿਹਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ। ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪਿਛਲੇ ਮਹੀਨੇ ਮੰਡੀ ਜ਼ਿਲ੍ਹੇ ਵਿੱਚ, ਪੰਜਾਬ, ਅੰਮ੍ਰਿਤਸਰ ਤੋਂ ਆਏ ਇੱਕ ਯਾਤਰੀ ਨੇ ਇੱਕ ਸਥਾਨਕ ਵਿਅਕਤੀ ਦੀ ਉਂਗਲ ਕੱਟ ਦਿੱਤੀ ਸੀ। ਨੌਜਵਾਨ ‘ਤੇ ਮੁਲਜ਼ਮ ਨੇ ਤਲਵਾਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਨੌਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ। ਬਾਅਦ ਵਿਚ ਇਸ ਸੈਲਾਨੀ ਨੂੰ ਲਾਹੌਲ ਸਪੀਤੀ ਦੇ ਕੋਕਸਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ।