Connect with us

punjab

ਮੋਬਾਇਲ ਗੇਮ ਨੇ ਪਾਈ ਖਿੱਚ, ਬੱਚੇ ਨੇ ਪੱਖੇ ਨਾਲ ਲਟਕ ਕੇ ਦਿੱਤੀ ਜਾਨ

Published

on

suicide

ਆਨਲਾਈਨ ਗੇਮ ਵਿਚ ਨਾਸਮਝ ਬੱਚੇ ਅਪਣੀ ਜਾਨ ਤਕ ਦੀ ਪ੍ਰਵਾਹ ਨਾ ਕਰਦੇ ਹੋਏ ਜਾਨ ਦੀ ਬਾਜੀ ਤਕ ਲਗਾ ਦਿੰਦੇ ਹਨ, ਇਸ ਤਰ੍ਹਾਂ ਦਾ ਹੀ ਮਾਮਲਾ ਲੁਧਿਆਣਾ ਦੇ ਥਾਣਾ ਮੇਹਰਬਾਨ ਦੇ ਅਧੀਨ ਆਉਂਦੇ ਜਗੀਰ ਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ 16 ਸਾਲ ਦੇ ਨਾਬਲਗ ਨੂੰ ਆਪਣੀ ਜਾਨ ਗੁਆਣੀ ਪਈ, ਮ੍ਰਿਤਕ ਦੀ ਪਹਿਚਾਣ ਸੰਜੂ ਦੇ ਰੂਪ ਵਿਚ ਹੋਈ ਹੈ।

ਜਾਣਕਾਰੀ ਅਨੁਸਾਰ ਬੀਤੇ ਦਿਨ ਮਿਰਤਕ ਮਾਕਨ ਦੀ ਛੱਤ ਤੇ ਸੀ, ਪਰਿਵਾਰਿਕ ਮੈਂਬਰ ਕੰਮ ਤੇ ਗਏ ਸਨ ਘਰ ਵਿਚ ਮਾਂ ਅਤੇ ਭੈਣ ਮੌਜੂਦ ਸਨ, ਜਦ ਮ੍ਰਿਤਕ ਲੜਕਾ ਕਾਫੀ ਸਮੇਂ ਤੋਂ ਨਜਰ ਨਹੀਂ ਆਇਆ ਤਾ ਮਾਂ ਅਤੇ ਭੈਣ ਵਲੋਂ ਲੱਭਣਾ ਸ਼ੁਰੂ ਕੀਤਾ ਲਭਦੇ ਹੋਏ ਜਦ ਮਕਾਨ ਦੀ ਛੱਤ ਤੇ ਜਾਕੇ ਦੇਖਿਆ ਤਾ ਲੜਕਾ ਪੱਖੇ ਨਾਲ ਲਟਕ ਰਿਹਾ ਸੀ, ਜਿਸ ਦੀ ਸੂਚਨਾ ਘਰ ਦੇ ਹੋਰ ਮੈਬਰਾਂ ਨੂੰ ਦਿੱਤੀ ਗਈ।

ਪਰਿਵਾਰਿਕ ਮੈਬਰਾਂ ਅਨੁਸਾਰ ਮ੍ਰਿਤਕ ਮੋਬਾਇਲ ਤੇ ਗੇਮ ਖੇਡਦਾ ਹੁੰਦਾ ਸੀ, ਲਾਸ਼ ਨੂੰ ਪੱਖੇ ਤੋਂ ਉਤਾਰ ਕੇ ਪੁਲਿਸ ਨੂੰ ਸੂਚਣਾ ਦੇ ਦਿਤੀ, ਮੌਕੇ ਤੇ ਥਾਣਾ ਮੇਹਰਬਾਨ ਦੇ ਇੰਚਾਰਜ ਗੁਰਇਕਵਾਲ ਸਿੰਘ ਅਤੇ ਏਸੀਪੀ ਦੇਵਿੰਦਰ ਚੌਧਰੀ ਪਹੁੰਚੇ ਜਿਨ੍ਹਾਂ ਵਲੋਂ ਮ੍ਰਿਤਕ ਨੂੰ ਸਿਵਲ ਹਸਪਤਾਲ ਪੋਸਟ ਮਾਰਟਮ ਲਈ ਭੇਜ ਦਿਤਾ ਅਤੇ ਮ੍ਰਿਤਕ ਦਾ ਮੋਬਾਇਲ ਫੋਨ ਪੁਲਿਸ ਵਲੋਂ ਜਪਤ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।