Connect with us

punjab

ਪੰਜਾਬ: ਕਿਸਾਨਾਂ ਵੱਲੋਂ ਗੰਨੇ ਦੇ ਬਕਾਏ ਲਈ ਕੱਲ੍ਹ ਨੂੰ ਰੋਸ ਪ੍ਰਦਰਸ਼ਨ

Published

on

sugarcane

20 ਅਗਸਤ ਦਿਨ ਸ਼ੁੱਕਰਵਾਰ ਸਵੇਰੇ 9 ਵਜੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਜਲੰਧਰ ਵਿਖੇ ਫਗਵਾੜਾ ਨੈਸ਼ਨਲ ਹਾਈ ਵੇਅ ਤੇ ਧੰਨੋਵਾਲੀ ਫਾਟਕ ਦੇ ਕੋਲ ਅਣਮਿੱਥੇ ਸਮੇ ਦਾ ਧਰਨਾ ਲਾਇਆ ਜਾਵੇਗਾ। ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਤੁਰੰਤ ਐਲਾਨ ਕਰੇ ਗੰਨੇ ਦਾ ਰੇਟ 2021 22 ਸੀਜਨ ਦਾ ਰੇਟ 400ਰੁਪਏ ਤੇ ਕਿਸਾਨਾਂ ਦਾ ਪਿਛਲਾ ਸਾਰਾ ਬਕਾਇਆ ਤੁਰੰਤ ਔਲਾਨ ਕਰੇ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਦੋ ਹਜਾਰ ਸਤਾਰਾਂ ਤੋਂ ਲੈ ਕੇ ਪੰਜ ਸਾਲ ਹੋ ਗਏ ਸਰਕਾਰ ਨੇ ਗੰਨੇ ਦਾ ਇਕ ਵੀ ਰੁਪਿਆ ਰੇਟ ਨਹੀਂ ਵਧਾਇਆ ਅਤੇਕਿਸਾਨਾਵੱਲੋਂ ਵੇਚੀ ਗੰਨੇ ਦੀ ਫਸਲ ਦਾ ਕਰੋੜਾਂ ਰੁਪਏ ਸਰਕਾਰ ਨੱਪੀ ਬੈਠੀ ਹੈ ਜਦੋਂ ਕਿ ਬਾਜ਼ਾਰ ਵਿੱਚ ਬਾਕੀ ਸਾਰੀਆਂ ਹੀ ਚੀਜ਼ਾਂ ਦੇ ਰੇਟ ਡਿਉੜੇ ਤੋਂ ਵੱਧ ਗਏ ਹਨ, ਗੰਨੇ ਦਾ ਰੇਟ ਵੀ ਉਸ ਹਿਸਾਬ ਨਾਲ ਵਧਾਇਆ ਜਾਵੇ। ਪੰਜਾਬ ਵਿੱਚ ਗੰਨੇ ਦਾ ਰੇਟ ਭਾਰਤ ਦੀਆਂ ਸਾਰੀਆਂ ਸਟੇਟਾਂ ਨਾਲੋਂ ਘੱਟ ਹੈ ਜਦੋਂ ਕਿ ਪੰਜਾਬ ਦੇ ਗੰਨੇ ਚੋਂ ਖੰਡ ਜਿਹੜੀ ਉਹ ਸਾਰੀਆਂ ਸਟੇਟਾਂ ਨਾਲੋਂ ਵੱਧ ਨਿਕਲਦੀ ਹੈ।
ਮੀਟਿੰਗ ਵਿੱਚ ਕਿਸਾਨ ਜਥੇਬੰਦੀਆਂ ਅਤੇ ਸੰਯੁਕਤ ਮੋਰਚੇ ਦੇ ਸੀਨੀਅਰ ਆਗੂ ਡਾ ਦਰਸ਼ਨਪਾਲ ਬਲਬੀਰ ਸਿੰਘ ਰਾਜੇਵਾਲਬੂਟਾ ਸਿੰਘ ਬੁਰਜਗਿੱਲ ਜਗਜੀਤ ਸਿੰਘ ਡੱਲੇਵਾਲਾ ਹਰਮੀਤ ਸਿੰਘ ਕਾਦੀਆਂ ਹਰਿੰਦਰ ਸਿੰਘ ਲੱਖੋਵਾਲ ਰੁਲਦੂ ਸਿੰਘ ਮਾਨਸਾ ਸਤਨਾਮ ਸਿੰਘ ਅਜਨਾਲਾ ਬਲਦੇਵ ਸਿੰਘ ਨਿਹਾਲਗਡ਼੍ਹ ਮੇਜਰ ਸਿੰਘ ਪੁੰਨਾਂਵਾਲ ਬਲਦੇਵ ਸਿੰਘ ਸਰਸਾ ਕਾਕਾ ਸਿੰਘ ਕੌਟੜਾ ਜਗਮੋਹਨ ਸਿੰਘ ਪਟਿਆਲਾ ਸੁਰਜੀਤ ਸਿੰਘ ਫੂਲ ਹਰਪਾਲ ਸਿੰਘ ਸੰਘਾ ਸੁਖਪਾਲ ਸਿੰਘ ਡੱਫਰ ਹਾਜ਼ਰ ਸਨ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਸੂਬਾ ਸਕੱਤਰ ਹਰਜੀਤ ਸਿੰਘ ਰਵੀ ਦੋਆਬਾ ਕਿਸਾਨ ਕਮੇਟੀ ਦੇ ਸੂਬਾ ਮੀਤ ਪ੍ਰਧਾਨ ਅਮਰਜੀਤ ਸਿੰਘ ਰੜਾ ਨੇ ਪ੍ਰੈਸ ਦੇ ਨਾ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਵਿਚ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਸਾਰੇ ਪੱਖਾਂ ਨੂੰ ਵਿਚਾਰਿਆ ਗਿਆ ਜਿਸ ਵਿਚ ਫੈਸਲਾ ਕੀਤਾ ਗਿਆ ਕਿ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਝੁਕਾਉਣ ਲਈ ਕਿਸਾਨ ਅੰਦੋਲਨ ਨੂੰ ਹੋਰ ਵਿਸਤਾਰ ਉਸਾਰੀ ਅਤੇ ਤੇਜ਼ ਕੀਤਾ ਜਾਵੇਗਾ।