punjab
ਪੰਜਾਬ ਸਰਕਾਰ ਨੇ ਖੱਤਰੀ ਅਰੋੜਾ ਵੈਲਫੇਅਰ ਵਿਕਾਸ ਬੋਰਡ ਦਾ ਕੀਤਾ ਗਠਨ – ਓਮ ਪ੍ਰਕਾਸ਼ ਸੋਨੀ

ਪੰਜਾਬ ਸਰਕਾਰ ਵੱਲੋਂ ਅਰੋੜਾ ਵੈਲਫੇਅਰ ਵਿਕਾਸ ਬੋਰਡ ਗਠਨ ਕਰ ਦਿੱਤਾ ਹੈ।ਇਸ ਮੌਕੇ ਆਲ ਇੰਡਿਆ ਖੱਤਰੀ ਮਹਾਂਸਭਾ ਵੱਲੋਂ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਦਾ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਪਹੁੰਚ ਤੇ ਵਿਸ਼ੇਸ਼ ਤੌਰ ਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਓਮ ਪ੍ਰਕਾਸ਼ ਸੋਨੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਖੱਤਰੀ ਅਰੋੜਾ ਵੈਲਫੇਅਰ ਸਭਾ ਵੱਲੋਂ ਕਾਫ਼ੀ ਸਮੇਂ ਤੋਂ ਪੰਜਾਬ ‘ਚ ਖੱਤਰੀ ਅਰੋੜਾ ਵੈਲਫੇਅਰ ਵਿਕਾਸ ਬੋਰਡ ਦੇ ਗਠਨ ਦੀ ਮੰਗ ਕੀਤੀ ਜਾ ਰਹੀ ਸੀ ਕੇ ਉਨ੍ਹਾਂ ਵੱਲੋਂ ਇਹ ਮੰਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ‘ਚ ਲਿਆਂਦੀ ਗਈ। ਜਿਸ ਤੇ ਅਮਲ ਕਰਦਿਆਂ ਹੋਇਆ ਮੁੱਖ ਮੰਤਰੀ ਪੰਜਾਬ ਵੱਲੋਂ ਪੰਜਾਬ ‘ਚ ਖੱਤਰੀ ਅਰੋੜਾ ਵੈਲਫੇਅਰ ਵਿਕਾਸ ਬੋਰਡ ਦਾ ਗਠਨ ਕਰ ਦਿੱਤਾ ਗਿਆ ਹੈ।