punjab
ਕੋਰੋਨਾ ਦੇ ਵੱਧਦੇ ਅਸਰ ਨੂੰ ਦੇਖ ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਕੁਝ ਨਵੀਆਂ ਗਾਈਡਲਾਈਨਜ਼
ਦੇਸ਼ ‘ਚ ਕੋਰੋਨਾ ਦੀ ਦੂਜੀ ਲਹਿਰ ਆਪਣਾ ਅਸਰ ਬਹੁਤ ਤੇਜ਼ੀ ਨਾਲ ਦਿਖਾ ਰਹੀ ਹੈ।ਕੋਰੋਨਾ ਮਹਾਂਮਾਰੀ ਦੇ ਵੱਧਦੇ ਅਸਰ ਨੂੰ ਦੇਖ ਪੰਜਾਬ ਸਰਕਾਰ ਨੇ ਪੰਜਾਬ ‘ਚ ਕੁਝ ਨਵੀਆਂ ਗਾਈਡਲਾਈਨਜ਼ ਸ਼ੁਰੂ ਕੀਤੀਆਂ ਹਨ। ਪੰਜਾਬ ‘ਚ ਜੋ ਨਵੀਆਂ ਗਾਈਡਲਾਈਜ਼ ਜਾਰੀ ਕੀਤੀਆਂ ਗਈਆਂ ਹਨ ਉਹ ਇਹ ਹਨ ਕਿ ਹੁਣ ਸਾਰੀਆਂ ਦੁਕਾਨਾਂ ਤੇ ਮਾਲ ਉਹ ਸਾਰੇ ਸ਼ਾਮ 5 ਵਜੇ ਬੰਦ ਕੀਤੀਆਂ ਜਾਣੀਆਂ ਲਾਜਮੀ ਹਨ। ਪਰ ਹੋਮਡਿਲਿਵਰੀ ਰਾਤ 9 ਵਜੇ ਤਕ ਕੀਤੀ ਜਾ ਸਕਦੀ ਹੈ। ਰਾਤ ਦੇ ਕਰਫ਼ਿਊ ਦਾ ਸਮਾਂ ਬਦਲ ਦਿੱਤਾ ਗਿਆ ਹੈ। ਪਹਿਲਾ ਨਾਇਟ ਕਰਫ਼ਿਊ ਦਾ ਸਮਾਂ ਰਾਤ 8 ਵਜੇ ਤੋਂ ਲੈ ਕੇ ਸਵੇਰ 5 ਵਜੇ ਤਕ ਸੀ। ਪਰ ਹੁਣ ਨਾਇਟ ਕਰਫ਼ਿਊ ਦਾ ਸਮਾਂ 6 ਵਜੇ ਤੋਂ 5 ਵਜੇ ਕਰ ਦਿੱਤਾ ਗਿਆ ਹੈ। ਨਾਲ ਹੀ ਵੀਕਐਂਡ ਕਰਫ਼ਿਊ ਸ਼ਨੀਵਾਰ ਸਵੇਰੇ 5 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 5 ਵਜੇ ਤਕ ਕਰ ਦਿੱਤਾ ਗਿਆ ਹੈ। ਇਸ ਦੌਰਾਨ ਪ੍ਰਾਈਵੇਟ ਦਫ਼ਤਰਾਂ ਤੇ ਸਰਵਿਸ ਇੰਡਸਟਰੀ ਨੂੰ ਘਰੋਂ ਕੰਮ ਕਰਨ ਦੇ ਹੁਕਮ ਦਿੱਤੇ ਗਏ ਹਨ।
ਕੁਝ ਸੇਵਾਵਾਂ ਨੂੰ ਪੰਜਾਬ ਸਰਕਾਰ ਨੇ ਦਿੱਤੀ ਇਜਾਜ਼ਤ
ਮੈਡੀਕਲ ਦੁਕਾਨਾਂ, ਦੁੱਧ, ਸਬਜ਼ੀ, ਫਲ, ਡੇਅਰੀ ਪ੍ਰੋਡਕਟਸ ਆਦਿ ਨੂੰ ਛੋਟ ਦਿੱਤੀ ਗਈ ਹੈ। ਬਸ, ਟ੍ਰੇਨ, ਹਵਾਈ ਯਾਤਰੀਆਂ ਦੀਆਂ ਆਵਾਜਾਈਆਂ ਨੂੰ ਇਸ ਕਰਫ਼ਿਊ ਤੋਂ ਬਾਹਰ ਰੱਖੀਆਂ ਗਿਆ ਹੈ। ਪੇਂਡੂ ਤੇ ਸ਼ਹਿਰੀ ਇਲਾਕਿਆਂ ‘ਚ ਉਸਾਰੀ ਦਾ ਕੰਮ ਜਾਰੀ ਰਹੇਗਾ। ਉਦਯੋਗਿਕ ਕਾਰਖਾਨੇ ਜਿੱਥੇ 24 ਘੰਟੇ ਸਿਫ਼ਟਾਂ ਲੱਗਦੀਆਂ ਹਨ ਉਹ ਖੁਲ੍ਹੇ ਰਹਿਣਗੇ।