punjab
ਪੰਜਾਬ ‘ਚ ਨਹੀਂ ਲੱਗੇਗਾ ਮੁੰਕਮਲ ਲਾਕਡਾਊਨ – ਕੈਪਟਨ
ਕੋਵਿਡ ਰੀਵਿਊ ਮੀਟਿੰਗ ‘ਚ ਕੈਪਟਨ ਦਾ ਫੈਸਲਾ। ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਲਾਕਡਾਊਨ ਦੀ ਮੰਗ ਕੀਤੀ ਸੀ। ਪਰ ਇਸ ਮੀਟਿੰਗ ‘ਚ ਕੈਪਟਨ ਨੇ ਇਹ ਕਿਹਾ ਕਿ ਹੁਣ ਪੰਜਾਬ ‘ਚ ਕੋਈ ਵੀ ਨਵੀਂ ਪਾਬੰਦੀ ਨਹੀਂ ਲੱਗੇਗੀ। ਪੰਜਾਬ ‘ਚ ਫਿਲਹਾਲ ਮੁੰਕਮਲ ਲਾਕਡਾਊਨ ਨਹੀਂ ਲਗਾਇਆ ਜਾਵੇਗਾ ।ਇਕ ਹਫ਼ਤਾ ਲਗਾਤਾਰ ਕੋਰੋਨਾ ਦੇ ਮਾਮਲਿਆਂ ਤੇ ਨਜ਼ਰ ਰੱਖੀ ਜਾਵੇਗੀ। ਨਾਲ ਹੀ ਮੀਟਿੰਗ ‘ਚ ਕਿਹਾ ਗਿਆ ਕਿ ਇਕ ਹਫ਼ਤੇ ਬਾਅਦ ਅਗਲਾ ਫੈਸਲਾ ਲਿਆ ਜਾਵੇਗਾ। ਅਗਲੇ ਹਫ਼ਤੇ ਫਿਰ ਰੀਵਿਊ ਮੀਟਿੰਗ ਕੀਤੀ ਜਾਵੇਗੀ ਤੇ ਜਿਸ ‘ਚ ਹਾਲਾਤਾਂ ਦੀ ਸਮੀਖਿਆ ਕੀਤੀ ਜਾਵੇਗੀ।
ਪੰਜਾਬ ਸਰਕਾਰ ਨੇ ਪਹਿਲਾ ਜੋ ਕੋਵਿਡ ਨੂੰ ਮੱਦੇਨਜ਼ਰ ਫੈਸਲਾ ਲਿਆ ਸੀ ਉਨ੍ਹਾਂ ‘ਚ ਕੋਈ ਵੀ ਬਦਲਾਵ ਨਹੀਂ ਕੀਤਾ ਗਿਆ ਹੈ। ਜੋ ਪਹਿਲਾ ਹਦਾਇਤਾਂ ਜਾਰੀ ਕੀਤੀਆਂ ਗਈ ਸੀ ਉਹ ਹੀ ਜਾਰੀ ਰਹਿਣਗੀਆਂ। ਉਹ ਇਹ ਹਦਾਇਤਾਂ ਹਨ ਕਿ 15 ਮਈ ਤਕ ਗੈਰ ਜ਼ਰੂਰੀ ਦੁਕਾਨਾਂ ਬੰਦ ਰਹਿਣਗੀਆਂ। ਸਰਕਾਰ ਨੇ ਕੁਝ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਨੂੰ ਛੋਟ ਦਿੱਤੀ ਹੈ। ਜਿਵੇਂ ਕਿ ਦੁੱਧ, ਬਰੈੱਡ, ਸਬਜ਼ੀਆਂ, ਫਲ, ਡੋਅਰੀ, ਆਂਡਾ, ਮੀਟ ਆਦਿ ਦੀ ਸਪਲਾਈ ਤੇ ਮੋਬਾਇਲ ਰਿਪੇਅਰ ਵਾਲੀਆਂ ਦੁਕਾਨਾਂ ਸ਼ਾਮਲ ਹਨ। ਸੂਬਿਆਂ ‘ਚ ਸਿਰਫ਼ ਜ਼ਰੂਰੀ ਦੁਕਾਨਾਂ ਖੋਲਣ ਦੀ ਇਜ਼ਾਜਤ ਦਿੱਤੀ ਗਈ ਹੈ।